ਕਰਾਚੀ—ਪਾਕਿਸਤਾਨ ਦੇ ਸਾਬਕਾ ਟੈਸਟ ਅਤੇ ਵਨਡੇ ਕਪਤਾਨ ਅਜ਼ਹਰ ਅਲੀ ਨੇ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੇ ਡਾਇਰੈਕਟਰ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਐੱਨਸੀਏ ਡਾਇਰੈਕਟਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ ਅਤੇ ਭਰੋਸੇਯੋਗ ਸੂਤਰਾਂ ਅਨੁਸਾਰ ਅਜ਼ਹਰ ਨੇ ਨਾ ਸਿਰਫ਼ ਅਪਲਾਈ ਕੀਤਾ ਹੈ ਸਗੋਂ ਇਸ ਅਹੁਦੇ ਲਈ ਡੂੰਘੀ ਦਿਲਚਸਪੀ ਵੀ ਦਿਖਾਈ ਹੈ।
ਇਹ ਵੀ ਪੜ੍ਹੋ- IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਸੂਤਰਾਂ ਨੇ ਕਿਹਾ, 'ਪੀਸੀਬੀ ਇਸ ਗੱਲ ਤੋਂ ਵੀ ਖੁਸ਼ ਹੈ ਕਿ ਅਜ਼ਹਰ ਨੇ ਇਸ ਅਹੁਦੇ 'ਤੇ ਦਿਲਚਸਪੀ ਦਿਖਾਈ ਹੈ ਕਿਉਂਕਿ ਉਸ ਦਾ ਕ੍ਰਿਕਟ ਅਤੇ ਵਿਦਿਅਕ ਪਿਛੋਕੜ ਚੰਗਾ ਹੈ।' ਅਜ਼ਹਰ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਸ ਨੇ ਪਾਕਿਸਤਾਨ ਲਈ 97 ਟੈਸਟ ਅਤੇ 53 ਵਨਡੇ ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਸ ਕੋਲ 263 ਪਹਿਲੀ ਸ਼੍ਰੇਣੀ ਕ੍ਰਿਕਟ ਮੈਚ ਖੇਡਣ ਦਾ ਤਜਰਬਾ ਵੀ ਹੈ।
ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲਿਓਨਿਲ ਮੇਸੀ ਇੰਟਰ ਮਿਆਮੀ ਲਈ ਘੱਟੋ-ਘੱਟ ਛੇ ਮੈਚ ਨਹੀਂ ਖੇਡ ਸਕਣਗੇ
NEXT STORY