ਲੰਡਨ— ਚੈਂਪੀਅਨਸ ਟਰਾਫੀ 2017 'ਚ ਬੰਗਲਾਦੇਸ਼ ਅਤੇ ਭਾਰਤ ਨੇ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ। ਹੁਣ 15 ਜੂਨ ਨੂੰ ਐਜਬੇਸਟਨ 'ਚ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਬੰਗਲਾਦੇਸ਼ ਦੇ ਲਈ ਇਹ ਪਹਿਲਾ ਮੌਕਾ ਹੈ ਜਦ ਉਸ ਨੇ ਆਈ.ਸੀ.ਸੀ. ਟੂਰਨਾਮੈਂਟ ਦੇ ਸੈਮੀਫਾਈਨਲ 'ਚ ਸਥਾਨ ਪੱਕਾ ਕੀਤਾ ਹੈ।
ਇਹ ਯੁਵਾ ਟੀਮ ਪੂਰੇ ਜੋਸ਼ 'ਚ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤ ਖਿਲਾਫ ਉਹ ਜਿੱਤ ਦਰਜ ਕਰਨਗੇ। ਬੰਗਲਾਦੇਸ਼ੀ ਬੱਲੇਬਾਜ਼ ਤਸਕੀਨ ਅਹਿਮਦ ਨੇ ਫੇਸਬੁੱਕ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਟੀਮ ਜਿੱਤ ਦਾ ਜਸ਼ਨ ਮਨਾਉਂਦੇ ਹੋਏ 'ਹਮ ਹੋਂਗੇ ਕਾਮਯਾਬ'... ਦਾ ਬੰਗਲਾਦੇਸ਼ੀ ਵਰਜ਼ਨ ਗਾ ਰਹੀ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਵੀਰਵਾਰ ਨੂੰਗਰੁੱਪ-ਏ ਦੇ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।
ਜਦੋਂ ਯੁਵੀ ਨੇ ਜ਼ਹੀਰ ਨੂੰ ਕਿਹਾ- 'ਓਹ ਤੂੰ ਬਹੁਤ ਟਵੀਟ ਕਰ ਰਿਹਾ ਅੱਜ-ਕਲ ਕੀ ਗੱਲ?'
NEXT STORY