ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਬਾਇਓ-ਬਬਲ ’ਚ ਖਿਡਾਰੀਆਂ ਦੇ ਇਨਫ਼ੈਕਟਿਡ ਪਾਏ ਜਾਣ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੈਸ਼ਨ (2021) ਨੂੰ 4 ਮਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨਾ ਪਿਆ। ਇਸ ਦੀ ਬਹਾਲੀ ਲਈ ਬੀ. ਸੀ. ਸੀ. ਆਈ. ਨੇ 29 ਮਈ ਨੂੰ ਵਿਸ਼ੇਸ਼ ਆਮ ਬੈਠਕ (ਐੱਸ. ਜੀ. ਐੱਮ.) ਰੱਖੀ ਹੈ। ਰਿਪੋਰਟਸ ਮੁਤਾਬਕ ਇਸ ਮੀਟਿੰਗ ’ਚ ਆਈ. ਪੀ. ਐੱਲ. 2021 ਦੇ ਬਚੇ ਹੋਏ 31 ਮੈਚ ਇੰਗਲੈਂਡ ’ਚ ਕਰਵਾਉਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਦਾ ਟਾਇਲਟ ਵਿਵਾਦ ਸੀ ਬਾਲ ਟੈਂਪਰਿੰਗ ਦੀ ਜੜ੍ਹ, ਜਾਣੋ ਪੂਰਾ ਮਾਮਲਾ
ਇਕ ਨਿਊਜ਼ ਰਿਪੋਰਟ ’ਚ ਕਿਹਾ ਗਿਆ ਇੰਗਲੈਂਡ ਆਈ. ਪੀ. ਐੱਲ. ਦੇ ਬਚੇ ਹੋਏ ਮੈਚ ਕਰਾਉਣ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉਭਰਿਆ ਹੈ। ਭਾਰਤ ਨੂੰ 5 ਮੈਚਾਂ ਦੀ ਟੈਸਟ ਸੀਰੀਜ਼ ’ਚ ਇੰਗਲੈਂਡ ਨਾਲ ਭਿੜਨਾ ਹੈ, ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਬੀ. ਸੀ. ਸੀ. ਆਈ. ਨਾਲ ਹੀ ਇੰਗਲੈਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਸੀਰੀਜ਼ ਦੀ ਮਿਆਦ ਨੂੰ ਵੀ ਬਦਲ ਸਕਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਬੀ. ਸੀ. ਸੀ. ਆਈ. ਤੇ ਈ. ਸੀ. ਬੀ. ਪੰਜ ਟੈਸਟ ਮੈਚਾਂ ਦੀ ਸੀਰੀਜ਼ ’ਚ ਬਦਲਾਅ ਲਈ ਚਰਚਾ ਕਰ ਰਹੇ ਹਨ। ਉਨ੍ਹਾਂ ਚਰਚਾਵਾਂ ਦਾ ਵੇਰਵਾ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਈ. ਸੀ. ਬੀ. ਬੀ. ਸੀ. ਸੀ. ਆਈ. ਤੋਂ ਇੰਗਲੈਂਡ ’ਚ ਆਈ. ਪੀ ਐੱਲ. ਕਰਾਉਣਾ ਚਾਹੁੰਦੇ ਹੈ ਕਿਉਂਕਿ ਕਾਊਂਟੀਆਂ ਇਸ ਤੋਂ ਕਮਾਈ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਕੋਚ ਮਾਰਕ ਬਾਊਚਰ ਨੇ ਏ.ਬੀ .ਡਿਵਿਲੀਅਰਸ ਦੀ ਸੰਨਿਆਸ ਤੋਂ ਵਾਪਸੀ ਨਾ ਹੋਣ ਦਾ ਦੱਸਿਆ ਇਹ ਕਾਰਨ
ਯੂਕੇ ’ਚ ਬਾਕੀ ਆਈ. ਪੀ. ਐੱਲ. ਮੈਚਾਂ ਦੀ ਮੇਜ਼ਬਾਨੀ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ, ਅਜਿਹੇ ’ਚ ਬੀ. ਸੀ. ਸੀ. ਆਈ. ਯੂ. ਏ. ਈ. ਤੇ ਸ਼੍ਰੀਲੰਕਾ ਨੂੰ ਵੀ ਬੈਕਅਪ ਬਦਲ ਦੇ ਤੌਰ ’ਤੇ ਰਖ ਰਹੀ ਹੈ। ਸੂਤਰਾਂ ਮੁਤਾਬਕ ਸਿਰਫ਼ ਲਾਗਤ ਉਸ ਬਿੰਦੂ ਤਕ ਵਧ ਰਹੀ ਹੈ ਜਿੱਥੇ ਇਹ ਹਿੱਤਧਾਰਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਬੀ. ਸੀ. ਸੀ. ਆਈ. ਸੰਯੁਕਤ ਅਰਬ ਅਮੀਰਾਤ ਨੂੰ ਆਈ. ਪੀ. ਐੱਲ. ਦਾ ਦੂਜਾ ਬਦਲ ਮੰਨੇਗਾ। ਉਸ ਮੋਰਚੇ ’ਤੇ ਸ਼੍ਰੀਲੰਕਾ ’ਚ ਆਈ. ਪੀ. ਐੱਲ. ਦੀ ਮੇਜ਼ਬਾਨੀ ਦੇ ਵਿਚਾਰ ਨੂੰ ਵੀ ਛੱਡਿਆ ਨਹੀਂ ਜਾਵੇਗਾ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਚ ਮਾਰਕ ਬਾਊਚਰ ਨੇ ਏ.ਬੀ .ਡਿਵਿਲੀਅਰਸ ਦੀ ਸੰਨਿਆਸ ਤੋਂ ਵਾਪਸੀ ਨਾ ਹੋਣ ਦਾ ਦੱਸਿਆ ਇਹ ਕਾਰਨ
NEXT STORY