ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਨਿਊਜ਼ੀਲੈਂਡ ਏ ਵਿਰੁੱਧ ਹੋਣ ਵਾਲੀ 3 ਮੈਚਾਂ ਦੀ ਅਨ-ਓਫੀਸ਼ੀਅਲ ਟੈਸਟ ਸੀਰੀਜ਼ ਲਈ 15 ਮੈਂਬਰੀ ਮਜ਼ਬੂਤ ਇੰਡੀਆ 'ਏ' (India A) ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰਾਂ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਧ੍ਰੁਵ ਜੁਰੇਲ ਨੂੰ ਟੀਮ ਦੀ ਕਮਾਨ ਸੌਂਪੀ ਹੈ। ਟੀਮ ਵਿੱਚ ਕੇ.ਐੱਲ. ਰਾਹੁਲ, ਯਸ਼ਸਵੀ ਜਾਇਸਵਾਲ, ਦੇਵਦੱਤ ਪਡਿੱਕਲ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਪ੍ਰਮੁੱਖ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਜੁਰੇਲ ਨੂੰ ਕਪਤਾਨ ਚੁਣਿਆ ਗਿਆ ਹੈ।
ਭਾਰਤੀ ਟੈਸਟ ਟੀਮ ਦੇ ਪੂਰਵ ਉਪ-ਕਪਤਾਨ ਅਤੇ ਵਿਕਟਕੀਪਰ ਰਿਸ਼ਭ ਪੰਤ ਨੂੰ ਵੀ ਇਸ ਰੈੱਡ-ਬਾਲ ਸਕੁਐਡ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦਾ ਮੈਚ ਖੇਡਣਾ ਪੂਰੀ ਤਰ੍ਹਾਂ ਨਾਲ ਡਾਕਟਰੀ ਫਿਟਨੈੱਸ ਕਲੀਅਰੈਂਸ 'ਤੇ ਨਿਰਭਰ ਕਰੇਗਾ, ਜਿਸ ਕਾਰਨ ਧ੍ਰੁਵ ਜੁਰੇਲ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਨਿਊਜ਼ੀਲੈਂਡ ਵਿਰੁੱਧ ਸੀਨੀਅਰ ਭਾਰਤੀ ਟੀਮ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਉੱਥੋਂ ਦੇ ਹਾਲਾਤਾਂ ਵਿੱਚ ਢਲਣ ਲਈ ਕਈ ਪ੍ਰਮੁੱਖ ਟੈਸਟ ਖਿਡਾਰੀਆਂ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਟੀਮ ਵਿੱਚ ਕੇ.ਐੱਲ. ਰਾਹੁਲ, ਯਸ਼ਸਵੀ ਜਾਇਸਵਾਲ, ਦੇਵਦੱਤ ਪਡਿੱਕਲ, ਸਾਈ ਸੁਦਰਸ਼ਨ, ਵਾਸ਼ਿੰਗਟਨ ਸੁੰਦਰ ਅਤੇ ਮਾਨਵ ਸੁਥਾਰ ਸ਼ਾਮਲ ਹਨ। ਗੇਂਦਬਾਜ਼ੀ ਅਟੈਕ ਵਿੱਚ ਆਕਾਸ਼ ਦੀਪ, ਮੁਕੇਸ਼ ਕੁਮਾਰ, ਅੰਸ਼ੁਲ ਕੰਬੋਜ, ਆਕਿਬ ਨਬੀ ਅਤੇ ਮੁਕੇਸ਼ ਚੌਧਰੀ ਨੂੰ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਰਵਿਚੰਦਰਨ ਸਮਰਣ ਅਤੇ ਯਸ਼ ਰਾਠੌੜ ਵੀ ਟੀਮ ਦਾ ਹਿੱਸਾ ਹਨ।
ਨਿਊਜ਼ੀਲੈਂਡ ਦੌਰੇ ਲਈ ਟੀਮ ਇੰਡੀਆ ਦਾ ਐਲਾਨ, 4 ਸਾਲ ਬਾਅਦ ਇਸ ਧਾਕੜ ਖਿਡਾਰੀ ਦੀ ਹੋਈ ਵਾਪਸੀ
NEXT STORY