ਪੈਰਿਸ- ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰ ਚੁੱਕੀ ਭਾਰਤੀ ਟੀਮ ਪੈਰਿਸ ਓਲੰਪਿਕ ਦੇ ਪੂਲ ਬੀ ਮੈਚ 'ਚ ਵੀਰਵਾਰ ਨੂੰ ਮੌਜੂਦਾ ਚੈਂਪੀਅਨ ਬੈਲਜੀਅਮ ਦੇ ਰੂਪ 'ਚ ਪਹਿਲੀ ਸਖਤ ਚੁਣੌਤੀ ਦਾ ਸਾਹਮਣਾ ਕਰੇਗੀ ਤਾਂ ਉਸ ਨੂੰ ਪ੍ਰਦਰਸ਼ਨ 'ਚ ਨਿਰੰਤਰਤਾ ਰੱਖਣੀ ਹੋਵੇਗੀ। ਬੈਲਜੀਅਮ ਤਿੰਨੋਂ ਮੈਚ ਜਿੱਤ ਕੇ ਪੂਲ ਬੀ ਵਿੱਚ ਸਿਖਰ ’ਤੇ ਹੈ ਜਦਕਿ ਭਾਰਤ ਦੋ ਜਿੱਤਾਂ ਤੇ ਇੱਕ ਡਰਾਅ ਨਾਲ ਦੂਜੇ ਸਥਾਨ ’ਤੇ ਹੈ। ਆਸਟ੍ਰੇਲੀਆ ਦੋ ਜਿੱਤਾਂ ਅਤੇ ਇਕ ਹਾਰ ਨਾਲ ਤੀਜੇ ਸਥਾਨ 'ਤੇ ਹੈ। ਅਰਜਨਟੀਨਾ ਨੇ ਵੀ ਤਿੰਨ ਮੈਚਾਂ ਵਿੱਚ ਇੱਕ ਜਿੱਤ, ਇੱਕ ਡਰਾਅ ਅਤੇ ਇੱਕ ਹਾਰ ਦੇ ਨਾਲ ਆਖਰੀ ਅੱਠ ਵਿੱਚ ਥਾਂ ਬਣਾ ਲਈ ਹੈ। ਨਿਊਜ਼ੀਲੈਂਡ ਅਤੇ ਆਇਰਲੈਂਡ ਲਗਾਤਾਰ ਤਿੰਨ ਹਾਰਾਂ ਨਾਲ ਦੌੜ ਤੋਂ ਬਾਹਰ ਹੋ ਗਏ ਹਨ। ਹਰ ਪੂਲ ਵਿੱਚੋਂ ਸਿਰਫ਼ ਚੋਟੀ ਦੀਆਂ ਚਾਰ ਟੀਮਾਂ ਹੀ ਆਖਰੀ ਅੱਠਾਂ ਵਿੱਚ ਪਹੁੰਚ ਸਕਣਗੀਆਂ। ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਅਤੇ ਫਿਰ ਆਖਰੀ ਮਿੰਟ 'ਚ ਕੀਤੇ ਗਏ ਗੋਲ ਦੀ ਮਦਦ ਨਾਲ 2016 ਦੇ ਚੈਂਪੀਅਨ ਅਰਜਨਟੀਨਾ ਨੂੰ ਡਰਾਅ 'ਤੇ ਰੋਕਿਆ। ਭਾਰਤ ਨੇ ਆਇਰਲੈਂਡ ਖਿਲਾਫ 2-0 ਨਾਲ ਜਿੱਤ ਦਰਜ ਕੀਤੀ।
ਕਪਤਾਨ ਹਰਮਨਪ੍ਰੀਤ ਸਿੰਘ ਨੇ ਪਹਿਲੇ ਦੋ ਮੈਚਾਂ ਵਿੱਚ ਫੈਸਲਾਕੁੰਨ ਗੋਲ ਕੀਤੇ ਅਤੇ ਫਿਰ ਪਹਿਲਾ ਗੋਲ ਪੈਨਲਟੀ ਸਟਰੋਕ ਅਤੇ ਦੂਜਾ ਪੈਨਲਟੀ ਕਾਰਨਰ ’ਤੇ ਆਇਰਲੈਂਡ ਖ਼ਿਲਾਫ਼ ਕੀਤਾ। ਚੌਥੀ ਓਲੰਪਿਕ ਖੇਡ ਰਹੇ ਮਿਡਫੀਲਡਰ ਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਨੇ ਵੀ ਆਇਰਲੈਂਡ ਖਿਲਾਫ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਕਈ ਮੌਕੇ ਬਣਾਏ। ਮਨਦੀਪ ਸਿੰਘ, ਲਲਿਤ ਉਪਾਧਿਆਏ, ਗੁਰਜੰਟ ਸਿੰਘ ਅਤੇ ਸੁਖਜੀਤ ਸਿੰਘ ਨੇ ਵੀ ਦਬਾਅ ਬਣਾਈ ਰੱਖਿਆ। ਆਪਣੀ ਪਹਿਲੀ ਓਲੰਪਿਕ ਖੇਡ ਰਿਹਾ ਰਾਈਟ ਬੈਕ ਜਰਮਨਪ੍ਰੀਤ ਸਿੰਘ ਇਸ ਟੂਰਨਾਮੈਂਟ ਦਾ ਖੋਜੀ ਸਾਬਤ ਹੋਇਆ ਹੈ, ਜਿਸ ਨੇ ਹੁਣ ਤੱਕ ਬਹੁਤ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਹਿਲੇ ਦੋ ਮੈਚਾਂ ਵਿੱਚ 19 ਪੈਨਲਟੀ ਕਾਰਨਰ ਗੁਆਉਣ ਵਾਲੀ ਭਾਰਤੀ ਟੀਮ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਕਈ ਗੋਲ ਬਚਾਉਣ ਲਈ ਤਾਰੀਫ਼ ਕਰਨੀ ਬਣਦੀ ਹੈ। ਬੈਲਜੀਅਮ ਤੋਂ ਬਾਅਦ ਭਾਰਤ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨਾਲ ਖੇਡਣਾ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਖੇਡ ਮੰਤਰੀ ਨੂੰ ਕੀਤਾ kiss, ਤਸਵੀਰ ਵਾਇਰਲ
NEXT STORY