ਕੋਲਕਾਤਾ (ਭਾਸ਼ਾ) : ਬੰਗਾਲ ਕ੍ਰਿਕਟ ਟੀਮ ਦੇ ਕਪਤਾਨ ਅਭਿਮਨਯੂ ਈਸ਼ਵਰਨ ਨੇ ਬੁੱਧਵਾਰ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਦੀ ਪੁਸ਼ਟੀ ਦੇ ਬਾਅਦ 2 ਹਫ਼ਤਿਆਂ ਲਈ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਬੀਮਾਰੀ ਦੀ ਲਪੇਟ ਵਿਚ ਆਉਣ ਤੋਂ ਬਾਅਦ ਬੰਗਾਲ ਕ੍ਰਿਕਟ ਸੰਘ (ਸੀ.ਏ.ਬੀ.) ਵੱਲੋਂ 24 ਨਵੰਬਰ ਤੋਂ ਆਯੋਜਿਤ ਹੋਣ ਵਾਲੇ ਟੀ20 ਟੂਰਨਾਮੈਂਟ ਵਿਚ ਉਨ੍ਹਾਂ ਦੀ ਹਿੱਸੇਦਾਰੀ ’ਤੇ ਸ਼ੱਕ ਪੈਦਾ ਹੋ ਗਿਆ ਸੀ। ਈਸ਼ਵਰਨ ਪਹਿਲੀ ਵਾਰ ਹੋ ਰਹੇ 6 ਟੀਮਾਂ ਦੇ ਇਸ ਟੂਰਨਾਮੈਂਟ ਵਿਚ ਇਸਟ ਬੰਗਾਲ ਦੇ ਕਪਤਾਨ ਸਨ। ਉਨ੍ਹਾਂ ਦੀ ਟੀਮ ਜੇਕਰ ਫਾਈਨਲ ਵਿਚ ਪਹੁੰਚੇਗੀ, ਤਾਂ ਹੀ ਉਹ ਇਸ ਦਾ ਹਿੱਸਾ ਬਣਾ ਪਾਉਣਗੇ। ਸੀ.ਏ.ਬੀ. ਦੇ ਸੰਯੁਕਤ ਸਕੱਤਰ ਦੇਵਵਰਤ ਦਾਸ ਨੇ ਦੱਸਿਆ, ‘ਉਨ੍ਹਾਂ ਨੇ ਜ਼ਰੂਰੀ ਕੋਵਿਡ-19 ਜਾਂਚ ਕਰਵਾਈ, ਜਿਸ ਵਿਚ ਉਹ ਪਾਜ਼ੇਟਿਵ ਪਾਏ ਗਏ। ਉਨ੍ਹਾਂ ਵਿਚ ਹਾਲਾਂਕਿ ਬੀਮਾਰੀ ਦੇ ਲੱਛਣ ਨਹੀਂ ਹਨ। ਹੁਣ ਉਹ ਇਕਾਂਤਵਾਸ ਵਿਚ ਹਨ।’
ਅਭਿਆਸ ਮੈਚ ਤੇ ਟੀ20 ਕੌਮਾਂਤਰੀ ਦੇ ਇਕੱਠੇ ਹੋਣ ਕਾਰਣ ਬੁਮਰਾਹ ਤੇ ਸ਼ੰਮੀ ਨੂੰ ਰੋਟੇਸ਼ਨ ਦੇ ਤਹਿਤ ਮਿਲੇਗਾ ਮੌਕਾ
NEXT STORY