ਲੰਡਨ-ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਭਾਰਤ ਨੂੰ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਲਈ ਬਿਹਤਰ ਤਿਆਰੀ ਦੀ ਲੋੜ ਸੀ, ਉਹ ਉਸ ਨੂੰ ਅਜੇ ਤਕ ਨਹੀਂ ਮਿਲ ਸਕੀ ਹੈ।
ਵਨ ਡੇ ਸੀਰੀਜ਼ ਵਿਚ ਹਾਰ, ਖਿਡਾਰੀਆਂ ਖਾਸ ਤੌਰ 'ਤੇ ਤੇਜ਼ ਗੇਂਦਬਾਜ਼ਾਂ ਦੀਆਂ ਸੱਟਾਂ ਤੇ ਬੱਲੇਬਾਜ਼ਾਂ ਦੇ ਸੰਘਰਸ਼ ਨੇ ਟੀਮ ਇੰਡੀਆ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਭਾਰਤ ਨੇ ਇੰਗਲੈਂਡ ਦੌਰੇ 'ਤੇ ਆਉਣ ਤੋਂ ਬਾਅਦ ਆਇਰਲੈਂਡ ਤੋਂ 2 ਟੀ-20 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤੀ ਪਰ ਇਸ ਸੀਰੀਜ਼ ਵਿਚ ਸੱਟ ਲੱਗਣ ਤੋਂ ਬਾਅਦ ਉਸਦਾ ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਵਿਰੁੱਧ ਟੀ-20 ਤੇ ਵਨ ਡੇ ਸੀਰੀਜ਼ ਵਿਚੋਂ ਬਾਹਰ ਹੋ ਗਿਆ ਤੇ ਹੁਣ ਉਹ ਪਹਿਲੇ ਟੈਸਟ 'ਚੋਂ ਵੀ ਬਾਹਰ ਹੈ।
ਭਾਰਤੀ ਟੀਮ ਦਾ ਪ੍ਰਮੁੱਖ ਸਵਿੰਗ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਿੱਠ ਦੀ ਪ੍ਰੇਸ਼ਾਨੀ ਕਾਰਨ ਇੰਗਲੈਂਡ ਵਿਰੁੱਧ ਪਹਿਲੇ ਦੋ ਵਨ ਡੇ ਨਹੀਂ ਖੇਡ ਸਕਿਆ ਸੀ ਪਰ ਉਸ ਨੂੰ ਤੀਜੇ ਵਨ ਡੇ ਵਿਚ ਉਤਾਰਿਆ ਗਿਆ, ਜਿਸ ਨਾਲ ਉਸਦੀ ਪਿੱਠ ਦੀ ਪ੍ਰੇਸ਼ਾਨੀ ਹੋਰ ਵਧ ਗਈ ਤੇ ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਪੂਰੀ ਟੈਸਟ ਸੀਰੀਜ਼ 'ਚੋਂ ਵੀ ਬਾਹਰ ਹੋ ਸਕਦਾ ਹੈ।
ਬੋਰਡ ਦੀ ਮੈਡੀਕਲ ਟੀਮ ਭੁਵਨੇਸ਼ਵਰ ਦੀ ਫਿੱਟਨੈੱਸ ਦੀ ਜਾਂਚ ਤੋਂ ਬਾਅਦ ਟੈਸਟ ਟੀਮ ਵਿਚ ਉਸਦੀ ਚੋਣ 'ਤੇ ਕੋਈ ਫੈਸਲਾ ਲਵੇਗੀ। ਭੁਵੀ ਦੀ ਲੰਡਨ ਵਿਚ ਮਾਹਿਰ ਜਾਂਚ ਕਰਨਗੇ, ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਉਹ ਲੰਡਨ ਵਿਚ ਰਿਹੈਬ ਲਈ ਰੁਕੇਗਾ ਜਾਂ ਫਿਰ ਵਤਨ ਪਰਤੇਗਾ।
ਬੁਮਰਾਹ ਦੀ ਵੀ ਫਿੱਟਨੈੱਸ ਦੀ ਸਮੀਖਿਆ ਕੀਤੀ ਜਾਣੀ ਹੈ ਤੇ ਬੀ. ਸੀ. ਸੀ. ਅਨੁਸਾਰ ਬੁਮਰਾਹ ਦੂਜੇ ਟੈਸਟ ਤੋਂ ਫਿੱਟਨੈੱਸ ਸਮੀਖਿਆ ਦੇ ਬਾਅਦ ਟੀਮ ਵਿਚ ਚੋਣ ਲਈ ਉਪਲੱਬਧ ਮੰਨਿਆ ਜਾਵੇਗਾ। ਭਾਰਤ ਦਾ ਨੰਬਰ ਇਕ ਟੈਸਟ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਆਈ. ਪੀ. ਐੱਲ. ਵਿਚ ਅੰਗੂਠੇ 'ਤੇ ਸੱਟ ਲੱਗੀ ਸੀ ਪਰ ਉਹ ਹੁਣ ਮੋਢੇ ਦੀ ਸੱਟ ਕਾਰਨ ਘੱਟ ਤੋਂ ਘੱਟ ਦੋ ਮਹੀਨਿਆਂ ਲਈ ਮੈਦਾਨ ਤੋਂ ਬਾਹਰ ਹੋ ਗਿਆ ਹੈ ਤੇ ਉਸਦੇ ਮੋਢੇ ਦੀ ਸਰਜਰੀ ਵੀ ਕਰਵਾਉਣੀ ਪੈ ਸਕਦੀ ਹੈ।
ਆਈ. ਓ. ਏ. ਨੇ ਖੇਡ ਮੰਤਰਾਲਾ ਦਾ ਪ੍ਰਸਤਾਵ ਠੁਕਰਾਇਆ
NEXT STORY