ਨਵੀਂ ਦਿੱਲੀ— ਭਾਰਤ ਦੇ ਸਾਬਕਾ ਦਿੱਗਜ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਨੇ ਵੀਰਵਾਰ ਨੂੰ ਇੱਥੇ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ ਅਤੇ ਖੇਡ 'ਤੇ ਚਰਚਾ ਕੀਤੀ। ਭੂਟੀਆ ਨੇ ਬੈਠਕ ਦੇ ਬਾਅਦ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਨਵੇਂ ਖੇਡ ਮੰਤਰੀ ਨੂੰ ਮਿਲਣ ਅਤੇ ਫੁੱਟਬਾਲ 'ਤੇ ਚਰਚਾ ਕਰਨ ਦਾ ਸਨਮਾਨ ਮਿਲਿਆ।'' ਬਾਈਚੁੰਗ ਭੂਟੀਆ ਫੁੱਟਬਾਲ ਸਕੂਲ ਨੇ ਵੀ ਬੈਠਕ ਦੇ ਬਾਰੇ 'ਚ ਟਵੀਟ ਕੀਤਾ।

ਵਿਰੋਧੀ ਟੀਮਾਂ ਨੂੰ ਮੈਦਾਨ 'ਚ ਅੱਖਰਨ ਵਾਲੇ ਘਾਤਕ ਸਟਰਾਈਕਰ ਬਾਈਚੁੰਗ ਭੂਟੀਆ ਦਾ ਜਨਮ ਸਿੱਕਮ ਦੇ ਤਿਨਕੀਤਾਮ ਕਸਬੇ ਵਿੱਚ 15 ਦਸੰਬਰ,1976 ਨੂੰ ਨੂੰ ਹੋਇਆ। ਬਾਈਚੁੰਗ ਨੇ ਫੁੱਟਬਾਲ ਨਾਲ ਹੀ ਬਹੁਤਾ ਯਾਰਾਨਾ ਗੰਢਿਆ ਜਿਸ ਕਰਕੇ ਉਸ ਨੂੰ ਨੌਂ ਸਾਲ ਦੀ ਛੋਟੀ ਉਮਰ 'ਚ ਤਾਸ਼ੀ ਨਾਮਗਿਆਲ ਅਕੈਡਮੀ 'ਚ ਸਹਿਜੇ ਹੀ ਦਾਖਲਾ ਮਿਲ ਗਿਆ। ਵੱਡੇ ਖੇਡ ਅਦਾਰੇ ਸਾਈ ਨੇ ਖੇਡ ਤੋਂ ਪ੍ਰਭਾਵਿਤ ਹੋ ਕੇ ਬਾਈਚੁੰਗ ਭੂਟੀਆ ਨੂੰ ਭਾਰੀ ਖੇਡ ਵਜ਼ੀਫਿਆਂ ਨਾਲ ਲੱਦ ਕੇ ਨਾਮਗਿਆਲ ਅਕਾਦਮੀ ਦਾ ਕਪਤਾਨ ਨਾਮਜ਼ਦ ਕਰਨ 'ਚ ਜ਼ਰਾ ਵੀ ਝਿਜਕ ਨਹੀਂ ਵਿਖਾਈ ।

ਅਕਾਦਮੀ ਵੱਲੋਂ 1992 ਦੇ ਸੁਬਰੋਤੋ ਫੁਟਬਾਲ ਕੱਪ 'ਚ ਭੂਟੀਆ ਨੇ ਫੁਟਬਾਲ ਦੀ ਅਜਿਹੀ ਆਤਿਸ਼ੀ ਖੇਡ ਪਾਰੀ ਖੇਡੀ ਕਿ ਬੰਗਾਲ ਨਾਲ ਸਬੰਧਤ ਦੇਸ਼ ਦੇ ਸਾਬਕਾ ਗੋਲਕੀਪਰ ਗਾਂਗੁਲੀ ਭਾਸਕਰ ਨੇ ਮੁੱਖ ਕੋਚ ਕਰਮਾ ਭੂਟੀਆ ਨੂੰ ਬਾਈਚੁੰਗ ਭੂਟੀਆ ਨੂੰ ਸਥਾਈ ਤੌਰ 'ਤੇ ਦੇਸ਼ ਦੀ ਫੁਟਬਾਲ ਦਾ ਘਰ ਕਹੇ ਜਾਣ ਵਾਲੇ ਸ਼ਹਿਰ ਕਲਕੱਤਾ 'ਚ ਮੂਵ ਕਰਨ ਦਾ ਮਸ਼ਵਰਾ ਦਿੱਤਾ। ਬੰਗਾਲ ਦੇ ਨਾਮੀਂ ਫੁਟਬਾਲ ਕਲੱਬ ਈਸਟ ਬੰਗਾਲ ਨੇ 1993 'ਚ ਸਿਰਫ਼ 16 ਸਾਲ ਦੀ ਛੋਟੀ ਉਮਰ 'ਚ ਸਾਈਨ ਕਰਕੇ ਭੂਟੀਆ ਨੂੰ ਕਲੱਬ ਦੀ ਸੀਨੀਅਰ ਟੀਮ 'ਚ ਨਾਮਜ਼ਦ ਕਰ ਲਿਆ। ਬਾਈਚੁੰਗ ਦੀ ਈਸਟ ਬੰਗਾਲ ਕਲੱਬ ਵੱਲੋਂ ਖੇਡਣ ਕਰਕੇ ਗੁੱਡੀ ਅਜਿਹੀ ਅਸਮਾਨ ਚੜ੍ਹੀ ਕਿ ਦੇਸ਼ ਦੇ ਨਾਮੀਂ-ਗਰਾਮੀ ਫੁੱਟਬਾਲ ਕਲੱਬਾਂ ਦੇ ਖੇਡ ਪ੍ਰਬੰਧਕ ਆਪਣੀਆਂ ਟੀਮਾਂ ਨਾਲ ਜੋੜਨ ਲਈ ਤਰਲੇ ਲੈਂਦੇ ਹੱਥ ਧੋ ਕੇ ਉਸ ਦੇ ਮਗਰ ਲੱਗ ਪਏ।
ਇੰਗਲੈਂਡ ਕ੍ਰਿਕਟ ਟੀਮ ਦੇ ਨਵੇਂ ਕੋਚ ਦੀ ਦੌੜ 'ਚ ਸ਼ਾਮਲ ਹੋਇਆ ਇਹ ਦਿੱਗਜ ਕ੍ਰਿਕਟਰ
NEXT STORY