ਮੁੰਬਈ— ਜਿੱਥੇ ਇਕ ਪਾਸੇ ਕੁਝ ਦਿੱਗਜ ਕ੍ਰਿਕਟ ਥੋੜੇ ਦਿਨ ਪਹਿਲਾਂ ਵਿਰਾਟ ਕੋਹਲੀ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਕਾਊਂਟੀ ਕ੍ਰਿਕਟ ਖੇਡਣ ਦੀ ਤਾਰੀਫ ਕਰ ਰਹੇ ਸਨ ਉੱਥੇ ਹੀ ਭਾਰਤੀ ਸਪਿੰਨਰ ਹਰਭਜਨ ਸਿੰਘ ਦੀ ਇਸ ਮਾਮਲੇ 'ਚ ਸਲਾਹ ਬਿਲਕੁੱਲ ਅਲੱਗ ਹੈ। ਹਰਭਜਨ ਨੂੰ ਲੱਗਦਾ ਹੈ ਕਿ ਗਰਦਨ 'ਚ ਮੋਚ ਵਿਰਾਟ ਲਈ ਵਰਦਾਨ ਸਾਬਤ ਹੋਈ ਹੈ ਕਿਉਂਕਿ ਇਸ ਨਾਲ ਉਸ ਨੂੰ ਆਈ.ਪੀ.ਐੱਲ. ਦੇ ਵਿਅਸਤ ਪੱਧਰ ਤੋਂ ਬਾਅਦ ਅਤੇ ਭਾਰਤੀ ਟੀਮ ਦੇ ਆਗਾਮੀ ਇੰਗਲੈਂਡ ਦੌਰੇ ਤੋਂ ਪਹਿਲਾਂ ਜਰੂਰੀ ਆਰਾਮ ਮਿਲ ਜਾਵੇਗਾ।
ਹਰਭਜਨ ਨੇ ਕਿਹਾ ਕਿ ਹਾਲੇ ਦੌਰੇ 'ਚ ਕਾਫੀ ਸਮਾਂ ਹੈ ਤਾਂ ਉਸ ਦੀ ਸੱਟ ਠੀਕ ਹੋ ਜਾਵੇਗੀ। ਇਹ ਵਧੀਆ ਗੱਲ ਹੈ ਕਿ ਉਹ ਕਾਊਂਟੀ ਕ੍ਰਿਕਟ ਨਹੀਂ ਖੇਡ ਰਿਹਾ ਹੈ ਕਿਉਂਕਿ ਉਸ ਨੂੰ ਆਰਾਮ ਦੀ ਜਰੂਰਤ ਹੈ। ਆਈ.ਪੀ.ਐੱਲ. ਵਿਅਸਤ ਟੂਰਨਾਮੈਂਟ ਹੈ ਅਤੇ ਇਨ੍ਹਾਂ ਆਸਾਨ ਨਹੀਂ ਹੈ। ਉਸ ਨੇ ਕਿਹਾ ਕਿ ਸਾਰੇ ਖਿਡਾਰੀਆਂ ਦਾ ਮੰਨਣਾ ਹੈ ਕਿ ਆਈ.ਪੀ.ਐੱਲ. ਤੋਂ ਬਾਅਦ 15 ਦਿਨ ਦੀ ਬ੍ਰੇਕ ਜਰੂਰੀ ਹੈ। ਮੇਰਾ ਮੰਨਣਾ ਹੈ ਕਿ ਇਹ ਵਧੀਆ ਗੱਲ ਹੈ ਕਿ ਵਿਰਾਟ ਕਾਊਂਟੀ ਕ੍ਰਿਕਟ ਨਹੀਂ ਖੇਡ ਰਿਹਾ ਹੈ। ਉਸ ਦੇ ਸ਼ਰੀਰ ਨੂੰ ਆਰਾਮ ਮਿਲੇਗਾ ਅਤੇ ਉਹ ਬਿਹਤਰੀਨ ਤਿਆਰੀ ਨਾਲ ਉਤਰੇਗਾ। ਉਹ ਬਿਹਤਰੀਨ ਖਿਡਾਰੀ ਹੈ, ਕਾਊਂਟੀ ਖੇਡੇ ਜਾ ਨਾ।
ਹਰਭਜਨ ਨੇ ਕਿਹਾ ਕਿ ਹਰ ਕ੍ਰਿਕਟਰ ਦੇ ਲਈ ਆਰਾਮ ਜਰੂਰੀ ਹੈ। ਹਰ ਖਿਡਾਰੀ ਆਪਣੇ ਸ਼ਰੀਰ ਨੂੰ ਜਾਣਦਾ ਹੈ ਅਤੇ ਸਾਨੂੰ ਜਿੰਮੇਵਾਰੀ ਲੈ ਕੇ ਆਪਣੇ ਸ਼ਰੀਰ ਨੂੰ ਸਮਝਣਾ ਹੋਵੇਗਾ। ਅਲੱਗ-ਅਲੱਗ ਸ਼ਰੀਰ ਦੇ ਲਈ ਅਲੱਗ- ਅਲੱਗ ਚੀਜ਼ਾਂ ਕੰਮ ਕਰਦੀਆਂ ਹਨ। ਸਾਨੂੰ ਈਮਾਨਦਾਰੀ ਨਾਲ ਆਕਲਨ ਕਰ ਕੇ ਕੈਲੇਂਡਰ ਤੈਅ ਕਰਨ ਵਾਲੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਅਸੀਂ ਇਨ੍ਹਾਂ ਕੰਮਕਾਜ ਸੰਭਾਲ ਸਕਦੇ ਹਾਂ। ਕ੍ਰਿਕਟਰ ਜੇਕਰ ਜ਼ਿਆਦਾ ਸੱਟ ਹੋ ਰਹੇ ਹਨ ਤਾਂ ਇਸ ਦਾ ਮਤਲਬ ਜ਼ਿਆਦਾ ਕ੍ਰਿਕਟ ਹੋ ਰਿਹਾ ਹੈ। ਉਸ ਨੇ ਪੂਰਾ ਆਰਾਮ ਨਹੀਂ ਮਿਲ ਰਿਹਾ ਜਾ ਉਹ ਠੀਕ ਨਾਲ ਖਾ ਨਹੀਂ ਰਿਹਾ। ਆਰਾਮ ਜਰੂਰੀ ਹੈ।
ਭਾਰਤੀ ਟੀਮ ਇੰਗਲੈਂਡ ਦੌਰੇ 'ਤੇ ਤਿੰਨ ਵਨ ਡੇ, ਤਿੰਨ ਟੀ-20 ਅਤੇ ਪੰਜ ਟੈਸਟ ਮੈਚ ਖੇਡੇਗੀ। ਹਰਭਜਨ ਦਾ ਮੰਨਣਾ ਹੈ ਕਿ ਮੌਜੂਦਾ ਟੀਮ ਇੰਗਲੈਂਡ 'ਚ ਜਿੱਤਣ ਦਾ ਮੁੱਦਾ ਰੱਖਦੀ ਹੈ। ਉਸ ਨੇ ਕਿਹਾ ਕਿ ਹਰ ਵਾਰ ਵਿਦੇਸ਼ ਦੌਰੇ 'ਤੇ ਸਾਨੂੰ ਲੱਗਦਾ ਹੈ ਕਿ ਇਸ ਟੀਮ 'ਚ ਜਿੱਤਣ ਦਾ ਮੁੱਗਾ ਹੈ। ਪਰ ਆਖੀਰ 'ਚ ਇਹ ਦੇਖਣਾ ਹੁੰਦਾ ਹੈ ਕਿ ਵਿਕਟ ਕਿਸ ਤਰ੍ਹਾਂ ਦੀ ਹੋਵੇਗੀ ਅਤੇ ਸਾਡੇ ਤੇਜ਼ ਗੇਂਦਬਾਜ਼ ਫਿੱਟ ਹਨ ਜਾ ਨਹੀਂ। ਬਹੁਤ ਕੁਝ ਵਿਰਾਟ ਦੀ ਫਾਰਮ 'ਤੇ ਵੀ ਨਿਰਭਰ ਹੋਵੇਗਾ। ਪਰ ਹਾਂ, ਜਦੋ ਅਸੀਂ ਦੌਰੇ 'ਤੇ ਜਾਂਦੇ ਹਾਂ ਤਾਂ ਇਹ ਸੋਚ ਕੇ ਜਾਂਦੇ ਹਾਂ ਕਿ ਸਾਨੂੰ ਜਿੱਤ ਸਕਦੇ ਹਾਂ।
ਕ੍ਰਿਕਟ ਫੈਂਸ ਦਾ ਬਿਆਨ- ਫਿਕਸ ਹੈ IPL ਮੈਚ, ਦੇਖਣ ਨਾਲ ਹੋ ਰਹੀ ਹੈ ਸਮੇਂ ਦੀ ਬਰਬਾਦੀ
NEXT STORY