ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ 2023 'ਚ ਚੰਗਾ ਪ੍ਰਦਰਸ਼ਨ ਕਰ ਰਹੀ ਲਖਨਊ ਸੁਪਰਜਾਇੰਟਸ ਨੂੰ ਵੱਡਾ ਝਟਕਾ ਲੱਗਾ ਹੈ। ਲਖਨਊ ਦੇ ਕਪਤਾਨ ਕੇਐਲ ਰਾਹੁਲ ਆਈਪੀਐਲ ਤੋਂ ਬਾਹਰ ਹੋ ਗਏ ਹਨ। ਕੇਐੱਲ ਰਾਹੁਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਸੱਟ ਲੱਗੀ ਸੀ। ਦੌੜਦੇ ਸਮੇਂ ਉਸ ਦੇ ਪੱਟ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੇ.ਐੱਲ.ਰਾਹੁਲ ਇਸ ਟੂਰਨਾਮੈਂਟ 'ਚ ਹੋਰ ਹਿੱਸਾ ਨਹੀਂ ਲੈਣਗੇ ਅਤੇ ਉਨ੍ਹਾਂ ਨੂੰ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਭੇਜਿਆ ਜਾਵੇਗਾ।
ਪੀਟੀਆਈ ਮੁਤਾਬਕ ਬੀਸੀਸੀਆਈ ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਕੇਐਲ ਰਾਹੁਲ ਇਸ ਸਮੇਂ ਲਖਨਊ ਵਿੱਚ ਹਨ ਅਤੇ ਉਥੋਂ ਉਨ੍ਹਾਂ ਨੂੰ ਮੁੰਬਈ ਲਿਜਾਇਆ ਜਾਵੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਜਾਂਚ ਕਰੇਗੀ। ਅਜੇ ਤੱਕ ਕੇਐੱਲ ਰਾਹੁਲ ਦਾ ਸਕੈਨ ਨਹੀਂ ਕੀਤਾ ਗਿਆ ਹੈ ਕਿਉਂਕਿ ਉਸ ਨੂੰ ਜਿਸ ਤਰ੍ਹਾਂ ਦੀ ਸੱਟ ਲੱਗੀ ਹੈ, ਉਸ ਤੋਂ ਬਾਅਦ ਸਕੈਨ 48 ਘੰਟਿਆਂ ਬਾਅਦ ਹੀ ਸੰਭਵ ਹੈ।
ਇਹ ਵੀ ਪੜ੍ਹੋ : ਪਹਿਲਵਾਨ ਵਿਨੇਸ਼ ਫੋਗਾਟ ਦਾ ਵੱਡਾ ਇਲਜ਼ਾਮ, ਨਿਗਰਾਨ ਕਮੇਟੀ ਬਣਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ
ਰਾਹੁਲ ਦਾ ਬਾਹਰ ਹੋਣਾ ਲਖਨਊ ਲਈ ਵੱਡਾ ਝਟਕਾ ਹੈ
ਤੁਹਾਨੂੰ ਦੱਸ ਦੇਈਏ ਕਿ ਕੇਐਲ ਰਾਹੁਲ ਦਾ ਬਾਹਰ ਹੋਣਾ ਲਖਨਊ ਲਈ ਇੱਕ ਵੱਡੇ ਝਟਕੇ ਵਾਂਗ ਹੈ। ਰਾਹੁਲ ਦਾ ਬੱਲਾ ਭਾਵੇਂ ਸ਼ਾਂਤ ਰਿਹਾ ਪਰ ਉਸ ਵਰਗਾ ਖਿਡਾਰੀ ਕਿਸੇ ਵੇਲੇ ਵੀ ਖੇਡ ਵਿੱਚ ਆ ਸਕਦਾ ਹੈ। ਹਾਲਾਂਕਿ ਹੁਣ ਸੱਟ ਕਾਰਨ ਉਹ ਅੱਗੇ ਨਹੀਂ ਖੇਡ ਸਕੇਗਾ। ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਕਰੁਣਾਲ ਪੰਡਯਾ ਟੀਮ ਦੀ ਕਮਾਨ ਸੰਭਾਲਣਗੇ। ਤੁਹਾਨੂੰ ਦੱਸ ਦੇਈਏ ਕਿ ਕੇਐਲ ਰਾਹੁਲ ਨੇ ਇਸ ਆਈਪੀਐਲ ਸੀਜ਼ਨ ਵਿੱਚ 9 ਮੈਚਾਂ ਵਿੱਚ 34.25 ਦੀ ਔਸਤ ਨਾਲ 274 ਦੌੜਾਂ ਬਣਾਈਆਂ ਹਨ। ਉਸ ਦੇ ਬੱਲੇ ਤੋਂ ਦੋ ਅਰਧ ਸੈਂਕੜੇ ਨਿਕਲੇ। ਹਾਲਾਂਕਿ ਉਸ ਦਾ ਸਟ੍ਰਾਈਕ ਰੇਟ ਸਿਰਫ 113.22 ਸੀ, ਜਿਸ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਸਨ।
ਹਾਲਾਂਕਿ ਕੇਐਲ ਰਾਹੁਲ ਪਿਛਲੇ 5 ਸੀਜ਼ਨਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਨ। ਇਸ ਖਿਡਾਰੀ ਨੇ 5 ਵਿੱਚੋਂ 4 ਸੀਜ਼ਨ ਵਿੱਚ 600 ਤੋਂ ਵੱਧ ਦੌੜਾਂ ਬਣਾਈਆਂ। ਇਹ ਸਪੱਸ਼ਟ ਹੈ ਕਿ ਕੇਐਲ ਰਾਹੁਲ ਨੂੰ ਆਈਪੀਐਲ ਵਿੱਚ ਦੌੜਾਂ ਬਣਾਉਣ ਦੀ ਆਦਤ ਹੈ ਅਤੇ ਹੁਣ ਲਖਨਊ ਦੀ ਟੀਮ ਨੂੰ ਇਸ ਸੀਜ਼ਨ ਵਿੱਚ ਉਸ ਦੀ ਬਹੁਤ ਕਮੀ ਮਹਿਸੂਸ ਕਰੇਗੀ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਪਤਨੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
ਕੀ KL ਰਾਹੁਲ WTC 'ਚ ਖੇਡ ਸਕਣਗੇ?
ਦੱਸ ਦੇਈਏ ਕਿ ਕੇਐਲ ਰਾਹੁਲ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਟੀਮ ਦਾ ਹਿੱਸਾ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 7 ਜੂਨ ਤੋਂ ਖਿਤਾਬੀ ਮੁਕਾਬਲਾ ਖੇਡਿਆ ਜਾਣਾ ਹੈ ਅਤੇ ਹੁਣ ਸਵਾਲ ਇਹ ਹੈ ਕਿ ਕੀ ਕੇਐਲ ਰਾਹੁਲ ਇਸ ਮੈਚ ਤੋਂ ਪਹਿਲਾਂ ਫਿੱਟ ਹੋ ਜਾਣਗੇ? ਸੰਭਵ ਹੈ ਕਿ ਕੇਐਲ ਰਾਹੁਲ ਉਸ ਮੈਚ ਕਾਰਨ ਆਈਪੀਐਲ ਵਿੱਚ ਅੱਗੇ ਨਾ ਖੇਡ ਸਕਣ। ਵੈਸੇ ਕੇਐੱਲ ਰਾਹੁਲ ਦੀ ਸੱਟ ਕਿੰਨੀ ਗੰਭੀਰ ਹੈ, ਇਹ ਤਾਂ ਸਕੈਨ ਤੋਂ ਹੀ ਪਤਾ ਲੱਗੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਲਿਆਮ ਤੇ ਜਿਤੇਸ਼ ਦੀ ਸ਼ਾਨਦਾਰ ਪਾਰੀ, ਪੰਜਾਬ ਨੇ ਮੁੰਬਈ ਨੂੰ ਦਿੱਤਾ 215 ਦੌੜਾਂ ਦਾ ਟੀਚਾ
NEXT STORY