ਮੁੰਬਈ- ਰਾਜਸਥਾਨ ਰਾਇਲਜ਼ ਦੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਐਤਵਾਰ ਨੂੰ ਨਿਜੀ ਕਾਰਣਾਂ ਕਰਕੇ ਸਵਦੇਸ਼ ਚੱਲ ਗਏ ਹਨ, ਉਹ ਫ੍ਰੈਂਚਾਇਜ਼ੀ ਦੇ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਣ ਵਾਲੇ ਚੌਥੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਜੋਫਰਾ ਆਰਚਰ, ਬੇਨ ਸਟੋਕਸ ਤੇ ਲਿਆਮ ਲਿਵਿੰਗਸਟੋਨ ਨੇ ਹਟਣ ਦਾ ਫੈਸਲਾ ਕੀਤਾ ਸੀ।
ਇਹ ਖ਼ਬਰ ਪੜ੍ਹੋ- ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
ਰਾਜਸਥਾਨ ਰਾਇਲਜ਼ ਨੇ ਟਵੀਟ ਕੀਤਾ ਕਿ ਐਂਡਰਿਊ ਟਾਈ ਨਿਜੀ ਕਾਰਣਾਂ ਕਰਕੇ ਅੱਜ ਸਵੇਰੇ ਆਸਟਰੇਲੀਆ ਰਵਾਨਾ ਹੋ ਗਏ। ਉਨ੍ਹਾਂ ਨੂੰ ਜੇਕਰ ਕਿਸੇ ਸਹਿਯੋਗ ਦੀ ਜ਼ਰੂਰਤ ਹੋਵੇਗੀ ਤਾਂ ਉਸਦੀ ਮਦਦ ਜਾਰੀ ਰੱਖਾਂਗੇ। ਪਿਛਲੇ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਦੇ ਲਈ ਕ੍ਰਿਕਟ ਨਿਰਦੇਸ਼ਕ ਕੁਮਾਰ ਸੰਗਕਾਰਾ ਨੇ ਕੋਲਕਾਤਾ ਨਾਈਟ ਰਾਈਡਰਜ਼ 'ਤੇ ਜਿੱਤ ਤੋਂ ਬਾਅਦ ਡ੍ਰੈਸਿੰਗ ਰੂਪ 'ਚ ਐਲਾਨ ਕੀਤਾ ਸੀ ਕਿ ਟਾਈ ਆਸਟਰੇਲੀਆ ਦੇ ਲਈ ਰਵਾਨਾ ਹੋਵੇਗਾ ਤੇ ਉਸਦੀ ਐਤਵਾਰ ਨੂੰ ਸਵੇਰੇ ਫਲਾਈਟ ਹੈ। 34 ਸਾਲਾ ਦੇ ਟਾਈ ਨੇ ਆਸਟਰੇਲੀਆ ਦੇ ਲਈ 7 ਵਨ ਡੇ ਤੇ 28 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੂੰ ਟੂਰਨਾਮੈਂਟ 'ਚ ਇਸ ਗੇੜ ਵਿਚ ਇਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ।
ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਿਛਲੇ ਕੁਝ ਸਾਲਾਂ 'ਚ ਜਡੇਜਾ ਦੀ ਬੱਲੇਬਾਜ਼ੀ 'ਚ ਬਦਲਾਅ ਆਇਆ ਹੈ : ਧੋਨੀ
NEXT STORY