ਮੈਲਬੌਰਨ (ਭਾਸ਼ਾ)– ਆਸਟਰੇਲੀਆ ਦੇ ਨੌਜਵਾਨ ਤੇਜ਼ ਗੇਂਦਬਾਜ਼ ਲਾਂਸ ਮੌਰਿਸ ਦਾ ਮੰਨਣਾ ਹੈ ਕਿ ਬਾਰਡਰ-ਗਾਵਸਕਰ ਟਰਾਫੀ ਦੌਰਾਨ ਭਾਰਤੀ ਪਿੱਚਾਂ ’ਤੇ ਗੇਂਦਬਾਜ਼ੀ ਕਰਨਾ ‘ਚੁਣੌਤੀਪੂਰਨ’ ਹੋਵੇਗਾ ਪਰ ਇਹ ਉਸ ਦੇ ਲਈ ਸਿੱਖਣ ਦੇ ਲਿਹਾਜ ਨਾਲ ਬਹੁਤ ਵੱਡਾ ਮੌਕਾ ਹੋਵੇਗਾ। ਪੈਟ ਕਮਿੰਸ ਦੀ ਆਸਟਰੇਲੀਅਨ ਟੀਮ ਭਾਰਤ ਦੇ ਟੈਸਟ ਅਤੇ ਵਨ ਡੇ ਦੌਰੇ ਦੀ ਸ਼ੁਰੂਆਤ 9 ਫਰਵਰੀ ਤੋਂ ਨਾਗਪੁਰ ਵਿਚ ਪਹਿਲੇ ਟੈਸਟ ਨਾਲ ਕਰੇਗੀ।
ਆਸਟਰੇਲੀਆ ਦੇ 24 ਸਾਲਾ ਮੌਰਿਸ ਨੂੰ 18 ਮੈਂਬਰੀ ਟੈਸਟ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ ਅਤੇ ਸਿਡਨੀ ਵਿਚ ਦੱਖਣੀ ਅਫਰੀਕਾ ਵਿਰੁੱਧ ਤੀਜੇ ਅਤੇ ਆਖਰੀ ਟੈਸਟ ਵਿਚ ਡੈਬਿਊ ਕਰਨ ਤੋਂ ਖੁੰਝਣ ਤੋਂ ਬਾਅਦ ਉਸ ਨੂੰ ਭਾਰਤ ਵਿਰੁੱਧ 4 ਟੈਸਟਾਂ ਦੀ ਲੜੀ ਵਿਚ ਇਹ ਮੌਕਾ ਮਿਲ ਸਕਦਾ ਹੈ। ਮੌਰਿਸ ਨੇ ਕਿਹਾ,‘‘ਇਮਾਨਦਾਰੀ ਨਾਲ ਕਹਾਂ ਤਾਂ (ਭਾਰਤ ਵਿਚ ਗੇਂਦਬਾਜ਼ੀ ਗਤੀ ਦਾ) ਫੀਡਬੈਕ ਬਹੁਤ ਚੰਗਾ ਨਹੀਂ ਰਿਹਾ ਹੈ।’’ ਇਸ ਸਾਲ ‘ਬ੍ਰੈਡਮੈਨ ਯੰਗ ਕ੍ਰਿਕਟਰ ਆਫ ਦਿ ਯੀਅਰ ਐਵਾਰਡ’ ਦੇ ਜੇਤੂ ਨੇ ਕਿਹਾ,‘‘ਕਾਫੀ ਚੀਜ਼ਾਂ ਨੂੰ ਲੈ ਕੇ ਉਤਸ਼ਾਹਿਤ ਨਹੀਂ ਹਾਂ, ਮੈਨੂੰ ਗੇਂਦ ਤੇਜ਼ੀ ਨਾਲ ਵਿਕਟਕੀਪਰ ਕੋਲ ਜਾਂਦੇ ਹੋਏ ਨਹੀਂ ਦਿਸੇਗੀ ਤੇ ਉਹ ਉਂਗਲੀ ਉੱਪਰ ਵੱਲ ਰੱਖਦੇ ਹੋਏ ਗਲਵਜ਼ ਵਿਚ ਗੇਂਦਾਂ ਨੂੰ ਨਹੀਂ ਫੜੇਗਾ। ਅਜਿਹਾ ਲੱਗਦਾ ਹੈ ਕਿ ਇਹ ਥੋੜ੍ਹਾ ਚੁਣੌਤੀਪੂਰਨ ਹੋਣ ਵਾਲਾ ਹੈ ਪਰ ਫਿਰ ਵੀ ਇਹ ਰੋਮਾਂਚਕ ਹੋਵੇਗਾ।’’
ਮੌਰਿਸ ਨੇ ਕਿਹਾ ਕਿ ਵਿਅਕਤੀਗਤ ਪੱਧਰ ’ਤੇ ਉਹ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ ਹੋਣ ਅਤੇ ਉਪ ਮਹਾਦੀਪ ਦੀਆਂ ਪਿੱਚਾਂ ’ਤੇ ਗੇਂਦਬਾਜ਼ੀ ਸਿੱਖਣ ਤੋਂ ਵੱਧ ਕੁਝ ਉਮੀਦ ਨਹੀਂ ਕਰ ਰਿਹਾ। ਉਸ ਨੇ ਕਿਹਾ,‘‘ਸਾਡੇ ਕੋਲ ਟੀਮ ਵਿਚ ਕੁਝ ਧਾਕੜ ਖਿਡਾਰੀ ਹਨ ਅਤੇ ਹੁਣ ਅਸਲ ਵਿਚ ਇਕ ਤਜ਼ਰਬੇਕਾਰ ਟੀਮ ਹੈ। ਕੁਝ ਟ੍ਰੇਨਿੰਗ ਸੈਸ਼ਨ ਵਿਚ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲਣਾ ਚੰਗਾ ਹੈ। ਮੈਂ ਖੁਦ ’ਤੇ ਬਹੁਤ ਵਧੇਰੇ ਉਮੀਦਾਂ ਨਹੀਂ ਰੱਖਣਾ ਚਾਹੁੰਦਾ। ਮੈਂ ਇਸ ਨੂੰ ਸਿੱਖਣ ਦੇ ਤਜ਼ਰਬੇ ਦੇ ਰੂਪ ਵਿਚ ਇਸਤੇਮਾਲ ਕਰਨਾ ਚਾਹੁੰਦਾ ਹਾਂ। ਮੈਂ ਪਹਿਲਾਂ ਕਦੇ ਟੀਮ ਦੇ ਨਾਲ ਦੌਰਾ ਨਹੀਂ ਕੀਤਾ ਹੈ, ਇਸ ਲਈ ਇਹ ਮੇਰਾ ਵਿਦੇਸ਼ ਵਿਚ ਪਹਿਲਾ ਤਜ਼ਰਬਾ ਹੋਵੇਗਾ।’’
ਆਸਟ੍ਰੇਲੀਅਨ ਓਪਨ ਜਿੱਤ ਕੇ ATP ਰੈਂਕਿੰਗ 'ਚ ਨੰਬਰ ਵਨ ਬਣਿਆ ਨੋਵਾਕ ਜੋਕੋਵਿਚ
NEXT STORY