ਸਪੋਰਟਸ ਡੈਸਕ : ਆਸਟ੍ਰੇਲੀਅਨ ਓਪਨ 2023 'ਚ ਜਿੱਤ ਦੇ ਨਾਲ ਹੀ ਨੋਵਾਕ ਜੋਕੋਵਿਚ ਨੇ ਏਟੀਪੀ ਰੈਂਕਿੰਗ 'ਚ ਵੀ ਛਲਾਂਗ ਲਗਾ ਲਈ ਹੈ। 35 ਸਾਲਾ ਸਰਬੀਆਈ ਖਿਡਾਰੀ ਨੇ ਚਾਰ ਸਥਾਨਾਂ ਦੀ ਛਾਲ ਮਾਰ ਕੇ ਸਪੇਨ ਦੇ ਕਾਰਲੋਸ ਅਲਕਾਰਜ਼ ਨੂੰ ਪਛਾੜ ਦਿੱਤਾ ਹੈ। ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਅਲਕਾਰਜ਼ ਹੁਣ ਦੂਜੇ ਸਥਾਨ 'ਤੇ ਹੈ। ਜੋਕੋਵਿਚ ਦੇ ਲੰਬੇ ਸਮੇਂ ਦੇ ਵਿਰੋਧੀ ਰਾਫੇਲ ਨਡਾਲ ਚਾਰ ਸਥਾਨ ਹੇਠਾਂ ਛੇਵੇਂ ਸਥਾਨ 'ਤੇ ਆ ਗਏ ਹਨ।
ਇਹ ਵੀ ਪੜ੍ਹੋ : ਦੀਪਤੀ ਸ਼ਰਮਾ ਟੀ-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚੀ
ਏਟੀਪੀ ਰੈਂਕਿੰਗ
1. ਨੋਵਾਕ ਜੋਕੋਵਿਚ 7070 (+4)
2. ਕਾਰਲੋਸ ਅਲਕਾਰਾਜ਼ 6730 (-1)
3. ਸਟੀਫਾਨੋਸ ਸਿਟਸਿਪਾਸ 6195 (+1)
4. ਕੈਸਪਰ ਰੂਡ 5765 (-1)
5. ਐਂਡਰੀ ਰੂਬਲੇਵ 4200 (+1)
6. ਰਾਫੇਲ ਨਡਾਲ 3815 (-4)
7. ਫੇਲਿਕਸ ਔਗਰ - ਅਲੀਆਸਿਮ 3715
8. ਟੇਲਰ ਫ੍ਰਿਟਜ਼ 3410 (+1)
9. ਹੋਲਗਰ ਰੂਨ 3046 (+1)
10. ਹਿਊਬਰਟ ਹਰਕਜ਼ 2995 (+1)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੁੱਟਬਾਲ ’ਚ ਵੀਡੀਓ ਰੈਫਰੀ ਨਾਲ ਟੁੱਟ ਰਹੀ ਹੈ ਖੇਡ ਦੀ ਲੈਅ
NEXT STORY