ਨਵੀਂ ਦਿੱਲੀ— ਇਸ ਸਾਲ ਮਾਰਚ 'ਚ ਸਾਊਥ ਅਫਰੀਕਾ ਦੌਰੇ 'ਤੇ ਗੇਂਦ ਨਾਲ ਛੇੜਛਾੜ ਦੇ ਬਾਅਦ ਬੈਨ ਹੋਏ ਤਿੰਨ ਕੰਗਾਰੂ ਖਿਡਾਰੀਆਂ 'ਚੋਂ ਸਭ ਤੋਂ ਪਹਿਲਾਂ ਕੈਮਰਨ ਬੇਨਕ੍ਰਾਫਟ ਦਾ ਬੈਨ ਖਤਮ ਹੋਣ ਵਾਲਾ ਹੈ। ਬੇਨਕ੍ਰਾਫਟ 'ਤੇ 9 ਮਹੀਨਿਆਂ ਦੀ ਪਾਬੰਦੀ ਲੱਗੀ ਹੈ ਜੋ ਦਸੰਬਰ 'ਚ ਖਤਮ ਹੋ ਰਹੀ ਹੈ। ਬੇਨਕ੍ਰਾਫਟ 'ਤੇ ਲੱਗੇ ਬੈਨ ਦੇ ਖਤਮ ਹੋਣ ਦੇ ਬਾਅਦ ਉਨ੍ਹਾਂ ਦੀ ਕੰਗਾਰੂ ਟੀਮ 'ਚ ਵਾਪਸੀ ਹੋਵੇਗੀ ਜਾਂ ਨਹੀਂ ਇਹ ਤਾਂ ਅਜੇ ਸਾਫ ਨਹੀਂ ਹੈ ਪਰ ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੀ ਵਾਪਸੀ ਬੈਨ ਦੇ ਖਤਮ ਹੁੰਦੇ ਹੀ ਹੋ ਜਾਵੇਗੀ।
ਆਸਟਰੇਲੀਆ ਦੇ ਸਥਾਨਕ ਕ੍ਰਿਕਟ ਸਰਕਟ 'ਚ ਬੇਨਕ੍ਰਾਫਟ ਦੀ ਟੀਮ ਰਹੀ ਵੈਸਟਰਨ ਆਸਟਰੇਲੀਆ ਦੇ ਕੋਚ ਐਡਮ ਵੋਗਸ ਦਾ ਕਹਿਣਾ ਹੈ ਕਿ ਜਿਵੇਂ ਹੀ ਬੇਨਕ੍ਰਾਫਟ ਦੇ ਬੈਨ ਦੀ ਸਮਾਂ ਮਿਆਦ ਖਤਮ ਹੋਵੇਗੀ ਉਹ ਟੀਮ 'ਚ ਸ਼ਾਮਲ ਕਰ ਲਏ ਜਾਣਗੇ। 25 ਸਾਲਾ ਬੇਨਕ੍ਰਾਫਟ ਦਾ ਬੈਨ 29 ਦਸੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਅਗਲੇ ਹੀ ਦਿਨ ਉਨ੍ਹਾਂ ਨੂੰ ਬਿਗ ਬੈਸ਼ ਲੀਗ ਦੀ ਟੀਮ ਹੋਬਰਟ ਹਰੀਕੇਨ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਪਰਥ ਸਕਾਰਚਰਸ ਦੀ ਟੀਮ 'ਚ ਸ਼ਾਮਲ ਕਰ ਲਿਆ ਜਾਵੇਗਾ।
ਪਾਕਿਸਤਾਨ ਖੁਦ ਨੂੰ ਨਹੀਂ ਸੰਭਾਲ ਸਕਦਾ ਕਸ਼ਮੀਰ ਕੀ ਸੰਭਾਲੇਗਾ: ਅਫਰੀਦੀ
NEXT STORY