ਰੀਓ ਡੀ ਜਨੇਰੀਓ : ਕੈਮਰਨ ਨੌਰੀ ਨੇ ਰੀਓ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਕਾਰਲੋਸ ਅਲਕਰਾਜ਼ ਖ਼ਿਲਾਫ਼ ਇਕ ਸੈੱਟ ਤੇ 0-3 ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸਾਲ ਦਾ ਪਹਿਲਾ ਖ਼ਿਤਾਬ ਜਿੱਤਿਆ। ਨੌਰੀ ਨੇ ਇਸ ਨਾਲ ਹੀ ਇਕ ਹਫ਼ਤੇ ਪਹਿਲਾਂ ਫਾਈਨਲ ਵਿਚ ਸਪੇਨ ਦੇ ਅਲਕਰਾਜ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਦੂਜਾ ਦਰਜਾ ਹਾਸਲ ਨੌਰੀ ਨੇ ਅਲਕਰਾਜ਼ ਨੂੰ 5-7, 6-4, 7-5 ਨਾਲ ਹਰਾ ਕੇ ਆਪਣੇ ਕਰੀਅਰ ਦਾ ਪੰਜਵਾਂ ਖ਼ਿਤਾਬ ਜਿੱਤਿਆ। ਨੌਰੀ ਨੂੰ ਇਸ ਤੋਂ ਪਹਿਲਾਂ ਜਨਵਰੀ ਵਿਚ ਆਕਲੈਂਡ ਵਿਚ ਫਾਈਨਲ ਵਿਚ ਰਿਚਰਡ ਗਾਸਕੇਟ ਤੇ ਪਿਛਲੇ ਹਫ਼ਤੇ ਅਰਜਨਟੀਨਾ ਓਪਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਅਲਕਰਾਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਾਈਨਲ ਵਿਚ ਹਾਰ ਦੇ ਨਾਲ ਅਲਕਰਾਜ਼ ਨੇ ਏਟੀਪੀ ਰੈਂਕਿੰਗ ਦੇ ਸਿਖਰ 'ਤੇ ਨੋਵਾਕ ਜੋਕੋਵਿਕ ਦੇ ਬਰਾਬਰ ਅੰਕ ਹਾਸਲ ਕਰਨ ਦਾ ਮੌਕਾ ਵੀ ਗੁਆ ਦਿੱਤਾ।
ਮੇਸੀ ਤੇ ਪੁਟੇਲਸ ਫੀਫਾ ਪੁਰਸਕਾਰਾਂ 'ਚ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ
NEXT STORY