ਪੈਰਿਸ— ਦੱਖਣੀ ਅਫਰੀਕੀ ਦੌੜਾਕ ਕਾਸਟਰ ਸੇਮੇਨਿਆ ਕੱਲ ਪੈਰਿਸ 'ਚ ਡਾਇਮੰਡ ਲੀਗ ਦੇ ਸਤਵੇਂ ਪੜਾਅ 'ਚ ਡੈਬਿਊ ਕਰਨ ਦੇ ਨਾਲ ਟੇਸਟੋਸਟੇਰੋਨ ਨਾਲ ਜੁੜੇ ਵਿਵਾਦਤ ਨਿਯਮਾਂ ਨੂੰ ਲੈ ਕੇ ਆਈ.ਏ.ਐੱਫ.ਐੱਫ. ਦੇ ਨਾਲ ਆਪਣੇ ਵਿਵਾਦ ਨੂੰ ਪਿੱਛੇ ਛੱਡਣਾ ਚਾਹੇਗੀ। ਸੇਮੇਨਿਆ 2015 'ਚ ਬੀਜਿੰਗ 'ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਬਾਹਰ ਹੋਣ ਦੇ ਬਾਅਦ ਤੋਂ 800 ਮੀਟਰ ਦੌੜ 'ਚ ਅਜੇਤੂ ਰਹੀ ਹੈ। ਉਨ੍ਹਾਂ ਨੇ ਯੂਜੀਨ 'ਚ ਇਕ ਮਿੰਟ 55.92 ਸਕਿੰਟ ਲੈ ਕੇ ਦੌੜ ਪੂਰੀ ਕੀਤੀ ਸੀ ਜੋ ਸੈਸ਼ਨ 'ਚ ਕਿਸੇ ਵੀ ਖਿਡਾਰੀ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।
ਦੋ ਵਾਰ ਦੀ ਓਲੰਪਿਕ ਜੇਤੂ (2012, 2016) ਅਤੇ ਦੋ ਵਾਰ ਦੀ ਵਿਸ਼ਵ ਜੇਤੂ (2009, 2017) ਸੇਮੇਨਿਆ ਨੂੰ ਅਮਰੀਕਾ ਦੀ ਐਜੀ ਵਿਲਸਨ, ਬਰੂੰਡੀ ਦੀ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਫਰਾਂਸਿਨ ਨਿਓਨਸਾਬਾ, ਇਥੋਪੀਆ ਦੀ ਹਾਬੀਤਮ ਐਲੇਮੂ ਅਤੇ 2016 ਦੇ ਰੀਓ ਓਲੰਪਿਕ ਖੇਡਾਂ 'ਚ ਕਾਂਸੀ ਤਮਗਾ ਜੇਤੂ ਕੀਨੀਆ ਦੀ ਮਾਰਗਰੇਟ ਵਾ ਬੁਈ ਦੇ ਰੂਪ 'ਚ ਸਖਤ ਚੁਣੌਤੀ ਮਿਲੇਗੀ। ਟਰੈਕ ਤੋਂ ਦੂਰ ਸੇਮੇਨਿਆ ਨੇ ਇਕ ਨਵੰਬਰ ਤੋਂ ਲਾਗੂ ਕੀਤੇ ਜਾਣ ਵਾਲੇ ਆਈ.ਏ.ਐੱਫ.ਐੱਫ. ਦੇ ਨਿਯਮਾਂ ਨੂੰ ਖੇਡ ਪੰਚਾਟ 'ਚ ਚੁਣੌਤੀ ਦਿੱਤੀ ਹੈ। ਇਹ ਨਿਯਮ ਮਹਿਲਾ ਖਿਡਾਰਨਾਂ ਦੇ ਟੈਸਟੋਸਟੇਰੋਨ ਦੇ ਪੱਧਰ ਨਾਲ ਜੁੜੇ ਹਨ।
ਜਰਮਨੀ ਦੀ ਹਾਰ ਅਤੇ ਰੂਸ ਦੀ ਜਿੱਤ ਨੇ ਸਭ ਤੋਂ ਜ਼ਿਆਦਾ ਕੀਤਾ ਹੈਰਾਨ
NEXT STORY