ਜਲੰਧਰ (ਜ. ਬ.)— ਜਗ ਬਾਣੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਦੇ ਨਾਮਵਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ 7ਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਇਤਿਹਾਸਿਕ ਹੋ ਨਿੱਬੜਿਆ । ਤਿੰਨ ਮਹੀਨੇ ਤਕ ਚੱਲੀ ਇਸ ਲੀਗ 'ਚ ਤਕਰੀਬਨ 5000 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਫੁੱਟਬਾਲ, ਰੈਸਲਿੰਗ ਅਤੇ ਕਬੱਡੀ ਮੁਕਾਬਲਿਆਂ 'ਚ ਹਿੱਸਾ ਲਿਆ ।

ਸਮਾਪਤੀ ਸਮਾਰੋਹ ਦੀ ਸ਼ੁਰੂਆਤ ਉਮਰ ਵਰਗ 14 ਸਾਲ ਲੜਕਿਆਂ ਦੇ ਫਾਈਨਲ ਮੈਚ ਨਾਲ ਕੀਤੀ ਗਈ, ਜਿਸ 'ਚ ਰੁੜਕਾ ਕਲਾਂ ਪਹਿਲੇ ਅਤੇ ਖੁਸਰੋਪੁਰ ਦੂਜੇ ਨੰਬਰ 'ਤੇ ਰਿਹਾ । ਲੜਕੀਆਂ 'ਚ ਰੁੜਕਾ ਕਲਾਂ ਨੇ ਬੁੰਡਾਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । ਕਬੱਡੀ ਪਿੰਡ ਪੱਧਰ ਦਾ ਫਾਈਨਲ ਮੁਕਾਬਲਾ ਪਾਸਲਾ ਨੇ ਵਾਈ. ਐੱਫ. ਸੀ. ਰੁੜਕਾ ਕਲਾਂ ਨੂੰ ਹਰਾ ਕੇ ਜਿੱਤਿਆ ਅਤੇ ਇਸ ਮੈਚ ਦੇ ਬੈਸਟ ਰੇਡਰ ਰਹੇ ਪਿੰਨੀ ਪਤਾਰਾ, ਨਵੀ ਚੀਮਾ ਸਾਂਝੇ ਤੌਰ 'ਤੇ ਅਤੇ ਜਾਫੀ ਕਾਂਤਾ ਪਾਸਲਾ ਨੂੰ 11-11 ਕਿਲੋ ਬਦਾਮ ਅਤੇ ਦੇਸੀ ਘਿਓ ਦਿੱਤਾ ਗਿਆ । ਪਿੰਡ ਪੱਧਰ ਫੁੱਟਬਾਲ ਲੀਗ 'ਚ ਰੁੜਕਾ ਕਲਾਂ ਦੀ ਟੀਮ ਨੇ ਭੋਡੇ ਸਪਰਾਏ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ, ਜਿਸ 'ਚ ਰਿੱਕੀ ਬੈਸਟ ਖਿਡਾਰੀ ਚੁਣਿਆ ਗਿਆ ਅਤੇ ਉਸ ਨੂੰ ਵੀ 11 ਕਿਲੋ ਬਦਾਮ ਅਤੇ ਘਿਓ ਨਾਲ ਸਨਮਾਨਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਪਿੰਡ ਪੱਧਰੀ ਫੁੱਟਬਾਲ ਅਤੇ ਕਬੱਡੀ ਲੀਗ ਦਾ ਪਹਿਲਾ ਇਨਾਮ 31000 ਅਤੇ ਦੂਸਰਾ 25000 ਸੀ ।
ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ ਵਲੋਂ ਕਰਵਾਏ ਗਏ ਵਾਈ. ਐੱਫ. ਸੀ. ਰੁੜਕਾ ਕਲਾਂ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ 'ਚ ਬਾਬਾ ਨੰਦ ਸਿੰਘ ਕਬੱਡੀ ਅਕੈਡਮੀ ਨਾਨਕਸਰ ਨੂੰ ਹਰਾ ਕੇ ਸ਼ਹੀਦ ਸ. ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂੰਆਂ ਨੇ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਇਸ ਮੈਚ ਦੇ ਬੈਸਟ ਰੇਡਰ ਦਾ ਇਨਾਮ ਦੁੱਲਾ ਬੱਗਾ ਤੇ ਜਾਫੀ ਦਾ ਇਨਾਮ ਪਾਲਾ ਜਲਾਲਪੁਰ ਨੇ ਜਿੱਤਿਆ ।
ਸੈਮੀਫਾਈਨਲ ਦੇ ਮੋਟਰਸਾਈਕਲ ਸਤਿੰਦਰ ਮੈਰੀਪੁਰ, ਮੇਸ਼ੀ ਹਰਖੋਵਾਲ, ਖਾਨ ਬੱਦੋਆਲ, ਪਾਲਾ ਜਲਾਲਪੁਰ ਅਤੇ ਦੁੱਲਾ ਬੱਗਾ ਪਿੰਡ ਨੇ ਜਿੱਤੇ । ਇਸ ਤੋਂ ਇਲਾਵਾ ਬਾਬਾ ਭਾਈ ਸਾਧੂ ਜੀ ਕਬੱਡੀ ਅਕੈਡਮੀ ਰੁੜਕਾ ਕਲਾਂ ਦੇ 6 ਖਿਡਾਰੀਆਂ ਦਾ ਬੁਲਟ ਮੋਟਰਸਾਈਕਲਾਂ ਅਤੇ 3 ਖਿਡਾਰੀਆਂ ਨੂੰ ਬਜਾਜ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਰੁੜਕਾ ਕਲਾਂ ਦੇ ਫੁੱਟਬਾਲ ਖਿਡਾਰੀ ਜਸਵਿੰਦਰ ਭਮਰਾ, ਰਿੱਕੀ ਅਤੇ ਕਬੱਡੀ ਖਿਡਾਰੀ ਸਿਮਰਨ ਦਾ ਬਜਾਜ ਮੋਟਸਾਈਕਲਾਂ ਨਾਲ ਅਤੇ ਕਾਰਤਿਕ ਕਨੌਜੀਆ ਤੇ ਜੱਗੀ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸਮੇਂ ਅਨੇਕਾਂ ਖਿਡਾਰੀਆਂ, ਕੋਚਾਂ ਅਤੇ ਖੇਡ ਸ਼ਖਸੀਅਤਾਂ ਦਾ ਭਾਰੀ ਨਕਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਗਿਆ । ਪ੍ਰਸਿੱਧ ਖੇਡ ਬੁਲਾਰੇ ਪ੍ਰੋ. ਮੱਖਣ ਸਿੰਘ, ਅਮਨ ਲੋਪੋ, ਰੁਪਿੰਦਰ ਜਲਾਲ ਅਤੇ ਮੱਖਣ ਅਲੀ ਦਾ ਉੱਤਮ ਖੇਡ ਬੁਲਾਰੇ ਦੇ ਤੌਰ 'ਤੇ ਸਨਮਾਨ ਕੀਤਾ ਗਿਆ । ਅੰਤ 'ਚ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਐਮੀ ਵਿਰਕ ਦੇ ਖੁੱਲ੍ਹੇ ਅਖਾੜੇ ਦਾ ਹਜ਼ਾਰਾਂ ਲੋਕਾਂ ਨੇ ਆਨੰਦ ਮਾਣਿਆ । ਇਸ ਮੌਕੇ ਬੀਬੀਆਂ ਵਾਸਤੇ ਲੱਕੀ ਕੂਪਨਾਂ ਰਾਹੀਂ ਹਜ਼ਾਰਾਂ ਰੁਪਏ ਦੇ 14 ਇਨਾਮ ਕੱਢੇ ਗਏ । ਇਸ ਸਮਾਪਤੀ ਸਮਾਰੋਹ 'ਚ ਵਾਈ. ਐੱਫ. ਸੀ. ਦੇ ਸੈਂਟਰਾਂ ਤੋਂ ਆਏ ਹੋਏ ਕਰੀਬ 1000 ਬੱਚਿਆਂ ਦਾ ਮਾਰਚ ਪਾਸਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ।
ਇਸ ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ, ਗੁਰਜੀਤ ਸਿੰਘ ਔਜਲਾ ਐੱਮ. ਪੀ. ਅੰਮ੍ਰਿਤਸਰ, ਬਲਦੇਵ ਸਿੰਘ ਖਹਿਰਾ ਐੱਮ. ਐੱਲ. ਏ. ਹਲਕਾ ਫਿਲੌਰ, ਗੁਰਪ੍ਰਤਾਪ ਸਿੰਘ ਵਡਾਲਾ ਐੱਮ. ਐੱਲ. ਏ. ਹਲਕਾ ਨਕੋਦਰ, ਸੁਖਵਿੰਦਰ ਕੁਮਾਰ ਸੁੱਖੀ ਐੱਮ. ਐੱਲ. ਏ. ਹਲਕਾ ਬੰਗਾ, ਵਿਕਰਮਜੀਤ ਸਿੰਘ ਚੌਧਰੀ ਪ੍ਰਧਾਨ ਯੂਥ ਕਾਂਗਰਸ, ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਸ਼੍ਰੀਮਤੀ ਸਪਨਾ (ਏਸ਼ੀਅਨ ਫੁੱਟਬਾਲ ਕਨਫੈੱਡਰੇਸ਼ਨ) ਅਤੇ ਅੰਜਾ ਪਾਉਲਸੇਵਿਕ (ਏਸ਼ੀਅਨ ਫੁੱਟਬਾਲ ਕਨਫੈੱਡਰੇਸ਼ਨ) ਨੇ ਸ਼ਿਰਕਤ ਕੀਤੀ ।
ਇਸ ਮੌਕੇ ਬਲਵੀਰ ਸਿੰਘ ਸੰਧੂ ਯੂ. ਕੇ., ਬਲਜੀਤ ਸਿੰਘ ਸੰਧੂ, ਸੁਖਜੀਤ ਸਿੰਘ ਸੰਧੂ, ਕੁਲਵਿੰਦਰ ਸਿੰਘ ਕਾਲਾ, ਭੁਪਿੰਦਰ ਸਿੰਘ ਸੰਧੂ, ਸ. ਸੰਤੋਖ ਸਿੰਘ ਬਾਸੀ , ਦਿਲਬਾਗ ਸਿੰਘ ਸੰਧੂ, ਸਤਨਾਮ ਸਿੰਘ ਕੈਨੇਡਾ, ਪ੍ਰਦੀਪ ਕੌਲਧਾਰ, ਸੁਰਿੰਦਰ ਸਿੰਘ ਯੂ. ਕੇ., ਕਸ਼ਮੀਰ ਸਿੰਘ ਕੈਨੇਡਾ, ਲੱਕੀ ਸੰਧੂ, ਬਲਦੀਸ਼ ਸਿੰਘ ਸੰਧੂ, ਅਮਨਜੀਤ ਸਿੰਘ ਸੰਧੂ, ਦਿਲਬਾਗ ਸਿੰਘ ਸੰਧੂ ਯੂ. ਕੇ., ਭੁਪਿੰਦਰ ਵਿਰਕ, ਗੁਰਮੇਲ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ ।
ਢੰਡਾ ਵਿਖੇ ਕਬੱਡੀ ਦਾ ਚੌਥਾ ਮਹਾਕੁੰਭ ਅੱਜ
NEXT STORY