ਚੇਨਈ— ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਮੰਨਿਆ ਕਿ 2022 'ਚ ਰਵਿੰਦਰ ਜਡੇਜਾ ਨੂੰ ਕਪਤਾਨ ਬਣਾਉਣ ਦੇ ਬਾਵਜੂਦ ਉਨ੍ਹਾਂ ਦੀ ਟੀਮ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਤੋਂ ਇਲਾਵਾ ਕਿਸੇ ਹੋਰ ਕਪਤਾਨ ਲਈ ਤਿਆਰ ਨਹੀਂ ਸੀ। ਆਈਪੀਐੱਲ 2024 ਦੇ ਰਾਇਲ ਚੈਲੰਜਰਜ਼ ਬੰਗਲੌਰ ਦੇ ਖਿਲਾਫ ਪਹਿਲੇ ਮੈਚ ਦੀ ਪੂਰਵ ਸੰਧਿਆ 'ਤੇ ਰੁਤੁਰਾਜ ਗਾਇਕਵਾੜ ਨੂੰ ਸੀਐੱਸਕੇ ਦੀ ਕਪਤਾਨੀ ਸੌਂਪੀ ਗਈ ਸੀ। ਚੇਨਈ ਦੀ ਕਪਤਾਨੀ 2022 'ਚ ਜਡੇਜਾ ਨੂੰ ਸੌਂਪੀ ਗਈ ਸੀ ਪਰ ਟੀਮ ਦੀ ਅਸਫਲਤਾ ਤੋਂ ਬਾਅਦ ਧੋਨੀ ਨੂੰ ਫਿਰ ਤੋਂ ਕਪਤਾਨ ਬਣਾਇਆ ਗਿਆ।
ਫਲੇਮਿੰਗ ਨੇ ਕਿਹਾ ਕਿ ਅਸੀਂ 2022 ਵਿੱਚ ਐੱਮਐੱਸ ਦੀ ਕਪਤਾਨੀ ਤੋਂ ਹਟਣ ਲਈ ਤਿਆਰ ਨਹੀਂ ਸੀ। ਧੋਨੀ ਨੂੰ ਕ੍ਰਿਕਟ ਦੀ ਚੰਗੀ ਸਮਝ ਹੈ ਪਰ ਅਸੀਂ ਇਸ ਭੂਮਿਕਾ ਲਈ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨਾ ਚਾਹੁੰਦੇ ਸੀ। ਅਸੀਂ ਇਸ ਵਾਰ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਐੱਮਐੱਸ ਨੇ ਕਪਤਾਨੀ ਛੱਡੀ ਸੀ ਤਾਂ ਅਸੀਂ ਹੈਰਾਨ ਰਹਿ ਗਏ ਕਿਉਂਕਿ ਅਸੀਂ ਇਸ ਲਈ ਤਿਆਰ ਨਹੀਂ ਸੀ। ਇਸ ਵਾਰ ਸਾਨੂੰ ਪਤਾ ਸੀ।
ਉਨ੍ਹਾਂ ਕਿਹਾ ਕਿ ਅਸੀਂ ਨਵੇਂ ਕਪਤਾਨ ਨੂੰ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਨੌਜਵਾਨਾਂ ਦੇ ਭਰੋਸੇ ਦਾ ਮੁੱਲ ਪੈ ਗਿਆ ਹੈ। ਮੈਂ ਰੁਤੂਰਾਜ ਨਾਲ ਕਪਤਾਨੀ ਬਾਰੇ ਗੱਲ ਕੀਤੀ ਹੈ। ਇਹ ਉਸ ਲਈ ਬਹੁਤ ਵਧੀਆ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਧੋਨੀ ਆਈਪੀਐੱਲ ਤੋਂ ਪਹਿਲਾਂ ਅਭਿਆਸ ਮੈਚਾਂ 'ਚ ਫਿੱਟ ਨਜ਼ਰ ਆ ਰਹੇ ਹਨ ਅਤੇ ਇਸ ਵਾਰ ਫਿਟਨੈੱਸ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਐੱਮ.ਐੱਸ. ਅਭਿਆਸ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੂਰੇ ਸੀਜ਼ਨ 'ਚ ਖੇਡਣ ਦੀ ਉਮੀਦ ਹੈ।
ਅਯੁੱਧਿਆ ਦੇ ਰਾਮ ਮੰਦਰ ਪਹੁੰਚੇ ਕੇਸ਼ਵ ਮਹਾਰਾਜ, IPL ਤੋਂ ਪਹਿਲਾਂ ਲਿਆ ਭਗਵਾਨ ਦਾ ਆਸ਼ੀਰਵਾਦ
NEXT STORY