ਨਵੀਂ ਦਿੱਲੀ, (ਭਾਸ਼ਾ)– ਸਮ੍ਰਿਤੀ ਮੰਧਾਨਾ ਦਾ ਆਤਮਵਿਸ਼ਵਾਸ ਪਿਛਲੇ ਸਾਲ ਦਬਾਅ ਦੀ ਸਥਿਤੀ ’ਚ ਡੋਲ ਗਿਆ ਸੀ ਪਰ ਇਸ ਸੈਸ਼ਨ ’ਚ ਉਹ ਆਪਣੀ ਮਾਨਸਿਕਤਾ ਨੂੰ ਮਜ਼ਬੂਤ ਕਰਨ ਵਿਚ ਸਫਲ ਰਹੀ, ਜਿਸ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਫ੍ਰੈਂਚਾਈਜ਼ੀ ਕ੍ਰਿਕਟ ’ਚ ਆਪਣਾ ਪਹਿਲਾ ਵੱਡਾ ਖਿਤਾਬ ਜਿਤਾਉਣ ’ਚ ਸਫਲ ਰਹੀ। ਆਰ. ਸੀ. ਬੀ. ਨੇ ਘੱਟ ਸਕੋਰ ਵਾਲੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਫਾਈਨਲ ’ਚ ਦਿੱਲੀ ਕੈਪੀਟਲਸ ਨੂੰ 3 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਕੇ ਦੂਜੇ ਸੈਸ਼ਨ ਦਾ ਖਿਤਾਬ ਜਿੱਤਿਆ। ਮੰਧਾਨਾ ਨੇ ਖਿਤਾਬ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਪਿਛਲੇ ਸੈਸ਼ਨ ’ਚ ਅਜੇ ਤਕ ਇਕ ਕਪਤਾਨ ਤੇ ਖਿਡਾਰੀ ਦੇ ਰੂਪ ਵਿਚ ਪਰਿਪੱਕ ਹੋਈ ਹੈ। ਉਸ ਨੇ ਕਿਹਾ,‘‘ਇਸ ਸੈਸ਼ਨ ਦੌਰਾਨ ਮੈਂ ਖੁਦ ’ਤੇ ਭਰੋਸਾ ਕਰਨਾ ਸਿੱਖਿਆ। ਪਿਛਲੇ ਸਾਲ ਇਸ ਮਾਮਲੇ ’ਚ ਮੈਂ ਪਿਛੜ ਰਹੀ ਸੀ, ਜਿਸ ਦਾ ਖਾਮਿਆਜਾ ਭੁਗਤਣਾ ਪਿਆ ਸੀ।’’ ਉਸ ਨੇ ਕਿਹਾ,‘‘ਮੈਨੂੰ ਖੁਦ ’ਤੇ ਕੁਝ ਚੀਜ਼ਾਂ ਨੂੰ ਲੈ ਕੇ ਸ਼ੱਕ ਸੀ ਪਰ ਉਹ ਮੇਰੇ ਦਿਮਾਗ ਦੀ ਅਸਲੀਅਤ ਗੱਲਬਾਤ ਸੀ, ਮੈਨੂੰ ਖੁਦ ’ਤੇ ਭਰੋਸਾ ਰੱਖਣ ਦੀ ਲੋੜ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਸਭ ਤੋਂ ਵੱਡੀ ਸਿੱਖਿਆ ਹੈ।’’
ਦੂਜੇ ਸੈਸ਼ਨ ’ਚ ਮੰਧਾਨਾ ਨੇ ਟਰਾਫੀ ਆਪਣੇ ਨਾਂ ਕੀਤੀ ਜਦਕਿ ਹਰਮਨਪ੍ਰੀਤ ਕੌਰ ਨੇ ਡਬਲਯੂ. ਪੀ. ਐੱਲ. ਦੇ ਪਹਿਲੇ ਸੈਸ਼ਨ ’ਚ ਮੁੰਬਈ ਇੰਡੀਅਨਜ਼ ਨੂੰ ਖਿਤਾਬ ਦਿਵਾਇਆ ਸੀ। ਮੰਧਾਨਾ ਨੇ ਕਿਹਾ ਕਿ ਇਹ ਭਾਰਤੀ ਕ੍ਰਿਕਟ ਵਿਚ ਵਧਦੀ ਪ੍ਰਤਿਭਾ ਨੂੰ ਦਰਸਾਉਂਦਾ ਹੈ। ਉਸ ਨੇ ਕਿਹਾ, ‘‘ਪਿਛਲੇ ਸਾਲ ਜਦੋਂ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਫਾਈਨਲ ਵਿਚ ਖੇਡ ਰਹੇ ਸਨ ਤਾਂ ਕਿਤੇ ਨਾ ਕਿਤੇ ਮੈਨੂੰ ਉਮੀਦ ਸੀ ਕਿ ਹਰਮਨ ਇਸ ਨੂੰ ਜਿੱਤ ਲਵੇਗੀ। ਮੈਂ ਖੁਦ ਚਾਹੁੰਦੀ ਸੀ ਕਿ ਡਬਲਯੂ. ਪੀ. ਐੱਲ. ਦਾ ਪਹਿਲਾ ਸੈਸ਼ਨ ਕੋਈ ਭਾਰਤੀ ਕਪਤਾਨ ਜਿੱਤੇ। ਜੇਕਰ ਮੈਂ ਨਹੀਂ ਤਾਂ ਇਹ ਹਰਮਨਪ੍ਰੀਤ ਨੂੰ ਜਿੱਤਣਾ ਚਾਹੀਦਾ। ਮੈਂ ਹਰਮਨ ਤੇ ਮੁੰਬਈ ਦੀ ਟੀਮ ਲਈ ਅਸਲ ਵਿਚ ਖੁਸ਼ ਸੀ।’’ ਉਸ ਨੇ ਕਿਹਾ, ‘‘ਟੂਰਨਾਮੈਂਟ ਦੇ ਦੂਜੇ ਸੈਸ਼ਨ ਨੂੰ ਜਿੱਤਣ ਵਾਲੀ ਮੈਂ ਦੂਜੀ ਭਾਰਤੀ ਕਪਤਾਨ ਹਾਂ। ਇਹ ਅਸਲੀਅਤ ਵਿਚ ਦਿਖਾਉਂਦਾ ਹੈ ਕਿ ਭਾਰੀਤ ਕ੍ਰਿਕਟ ਵਿਚ ਕਿੰਨੀ ਪ੍ਰਤਿਭਾ ਹੈ ਤੇ ਇਹ ਤਾਂ ਸਿਰਫ ਸ਼ੁਰੂਆਤ ਹੈ, ਅਸੀਂ ਅਜੇ ਲੰਬਾ ਰਸਤਾ ਤੈਅ ਕਰਨਾ ਹੈ।’’
ਆਰ. ਸੀ. ਬੀ. ਪੁਰਸ਼ ਟੀਮ ਦੇ ਸਾਬਕਾ ਕਪਤਾਨ ਤੇ ਧਾਕੜ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਇਸ ਜਿੱਤ ਤੋਂ ਬਾਅਦ ਵੀਡੀਓ ਕਾਲ ਰਾਹੀਂ ਮੰਧਾਨਾ ਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਮੰਧਾਨਾ ਤੋਂ ਜਦੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ,‘‘ਉਹ (ਕੋਹਲੀ) ਕੀ ਕਹਿ ਰਿਹਾ ਸੀ, ਮੈਨੂੰ ਕੁਝ ਸੁਣਾਈ ਨਹੀਂ ਦਿੱਤਾ ਕਿਉਂਕਿ ਉਥੇ ਬਹੁਤ ਜ਼ਿਆਦਾ ਰੌਲਾ ਸੀ। ਉਸ ਨੇ ‘ਥਮਸ ਅਪ’ ਕੀਤਾ ਤੇ ਮੈਂ ਵੀ ‘ਥਮਸ ਅਪ’ ਦੇ ਨਾਲ ਜਵਾਬ ਦਿੱਤਾ। ਉਹ ਅਸਲੀਅਤ ਵਿਚ ਬਹੁਤ ਖੁਸ਼ ਲੱਗ ਰਿਹਾ ਸੀ ਤੇ ਉਸਦੇ ਮੁਸਕਾਨ ਸੀ।’’ ਮੰਧਾਨਾ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਉਹ ਪਿਛਲੇ ਸਾਲ ਆਇਆ ਸੀ ਤੇ ਉਸ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਕੀਤੀ ਸੀ। ਇਸ ਨੇ ਮੈਨੂੰ ਨਿੱਜੀ ਤੌਰ ’ਤੇ ਅਤੇ ਪੂਰੀ ਟੀਮ ਨੂੰ ਅਸਲੀਅਤ ਵਿਚ ਮਦਦ ਕੀਤੀ ਸੀ। ਉਹ ਲੱਗਭਗ ਪਿਛਲੇ 15 ਸਾਲਾਂ ਤੋਂ ਫ੍ਰੈਂਚਾਈਜ਼ੀ ਦੇ ਨਾਲ ਹੈ, ਇਸ ਲਈ ਮੈਂ ਉਸਦੇ ਚਿਹਰੇ ’ਤੇ ਖੁਸ਼ੀ ਨੂੰ ਮਹਿਸੂਸ ਕਰ ਸਕਦੀ ਹਾਂ।’’
IPL 2024: ਵਿਰਾਟ ਕੋਹਲੀ ਪਹੁੰਚੇ ਬੈਂਗਲੁਰੂ, RCB ਦੇ ਅਭਿਆਸ ਸੈਸ਼ਨ 'ਚ ਲਿਆ ਹਿੱਸਾ
NEXT STORY