ਰੀਓ ਡੀ ਜੇਨੇਰੀਓ — ਕੋਪਾ ਅਮਰੀਕਾ ਦੇ ਮੌਜੂਦਾ ਸੈਸ਼ਨ ਦੇ ਸਭ ਤੋਂ ਰੋਮਾਂਚਕ ਮੈਚ ’ਚ ਪੇਰੂ ਨੇ ਪਰਾਗਵੇ ਨੂੰ ਪੇਨਲਟੀ ਸ਼ੂਟਆਊਟ ’ਚ 4-3 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਓਲੰਪਿਕ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਨਿਰਧਾਰਤ ਸਮੇਂ ਤਕ ਸਕੋਰ 3.3 ਨਾਲ ਬਰਾਬਰੀ ਸੀ। ਦੋਹਾਂ ਟੀਮਾਂ ਦੇ ਪ੍ਰਮੁੱਖ ਖਿਡਾਰੀਆਂ ਨੂੰ ਰੈੱਡਕਾਰਡ ਮਿਲੇ। ਪੇਰੂ ਲਈ ਇਟਲੀ ’ਚ ਜੰਮੇ ਜਿਆਂਲੁਕਾ ਲਾਪਾਡੁਲਾ ਨੇ ਦੋ ਗੋਲ ਕੀਤੇ। ਸ਼ੂਟਆਊਟ ’ਚ ਪੇਰੂ ਦੇ ਗੋਲਕੀਪਰ ਪੇਡ੍ਰੋ ਗਾਲੇਸੇ ਨੇ ਅਲਬਰਟੋ ਐਸਪਿਨੋਲਾ ਦਾ ਸ਼ਾਟ ਬਚਾ ਲਿਆ।
ਮਿਗੁਏਲ ਟ੍ਰਾਊਕੋ ਨੇ ਗੋਲ ਕਰਕੇ ਕੋਪਾ ਅਮਰੀਕਾ 2019 ਦੀ ਉਪ ਜੇਤੂ ਟੀਮ ਨੂੰ ਇਕ ਵਾਰ ਫ਼ਿਰ ਖ਼ਿਤਾਬ ਦੇ ਕਰੀਬ ਪਹੰੁਚਾ ਦਿੱਤਾ। ਪਰਾਗਵੇ ਲਈ ਡੇਨੀਅਲ ਮਾਰਤੀਨੇਜ ਤੇ ਬ੍ਰਾਈਅਨ ਸਾਮੁਡੀਓ ਵੀ ਗੋਲ ਨਹੀਂ ਕਰ ਸਕੇ। ਜਦਕਿ ਪੇਰੂ ਦੇ ਸੈਂਟੀਆਗੋ ਓਰਮੇਨੋ ਤੇ ਕਿ੍ਰਸਟੀਅਨ ਕੁਵਾ ਦੇ ਸ਼ਾਟ ਪਰਾਗਵੇ ਦੇ ਗੋਲਕੀਪਰ ਐਂਟੋਨੀ ਸਿਲਵਾ ਨੇ ਰੋਕੇ। ਪੇਰੂ ਲਈ ਸ਼ੂਟਆਊਚ ’ਚ ਲਾਪਾਡੁਲਾ, ਯੋਤੁਨ, ਰੇਨਾਟਾ, ਤਾਪੀਆ ਤੇ ਟ੍ਰਾਊਕੋ ਨੇ ਗੋਲ ਕੀਤੇ। ਹੁਣ ਪੇਰੂ ਦਾ ਸਾਹਮਣਾ ਸੋਮਵਾਰ ਨੂੰ ਸੈਮੀਫ਼ਾਈਨਲ ’ਚ ਬ੍ਰਾਜ਼ੀਲ ਨਾਲ ਹੋਵੇਗਾ ਜਿਸ ਨੇ ਉਸ ਨੂੰ ਗਰੁੱਪ ਪੜਾਅ ’ਚ 4-0 ਨਾਲ ਹਰਾਇਆ।
ਏਸ਼ੇਜ਼ ਲਈ ਟੀ-20 ਵਰਲਡ ਕੱਪ ਤੋਂ ਬਾਹਰ ਰਹਿ ਸਕਦੇ ਹਨ ਸਮਿਥ
NEXT STORY