ਸਪੋਰਟਸ ਡੈਸਕ— ਜਲਵਾਯੂ ਪਰਿਵਰਤਨ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕਪਿ੍ਰਯ ਖੇਡ ਕ੍ਰਿਕਟ ਨੂੰ ਵੀ ਤਬਾਹ ਕਰ ਸਕਦਾ ਹੈ। ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਆਉਣ ਵਾਲੇ ਸਮੇਂ ’ਚ ਕ੍ਰਿਕਟ ਦੇ ਸਵਰੂਪ ’ਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ। ਜੇਕਰ ਜਲਵਾਯੂ ਪਰਿਵਰਤਨ ਨਹੀਂ ਰੋਕਿਆ ਗਿਆ ਤਾਂ ਇਸ ਦੇ ਮਾੜੇ ਪ੍ਰਭਾਵਾਂ ਕਾਰਨ ਵਿਰਾਟ ਕੋਹਲੀ ਜਿਹੇ ਬੱਲੇਬਾਜ਼ ਅਤੇ ਮਹਿੰਦਰ ਸਿੰਘ ਧੋਨੀ ਜਿਹੇ ਵਿਕਟਕੀਪਰ ਭਵਿੱਖ ’ਚ ਤਿਆਰ ਨਹੀਂ ਹੋ ਸਕਣਗੇ ਕਿਉਂਕਿ ਇਹ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵਿਗਾੜ ਦੇਵੇਗਾ। ਵਧਦੀ ਗਰਮੀ ਅਤੇ ਹੁੰਮਸ ਉਨ੍ਹਾਂ ਦੀ ਚੁਸਤੀ-ਫੁਰਤੀ ਨੂੰ ਖਤਮ ਕਰ ਦੇਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਵਿੱਖ ’ਚ ਕ੍ਰਿਕਟਰ ਸ਼ਾਟਸ ਪਹਿਨਕੇ ਮੈਦਾਨ ’ਚ ਦਿਖਣਗੇ।

ਜਲਵਾਯੂ ’ਚ ਬਦਲਾਅ ’ਤੇ ਕ੍ਰਿਕਟ ਦੇ ਪ੍ਰਭਾਵਾਂ ਨੂੰ ਲੈ ਕੇ ਯੂਨੀਵਰਸਿਟੀ ਆਫ ਲੀਡਸ ਅਤੇ ਪੋਰਟਸਮਾਊਥ ਦੀ ਰਿਪੋਰਟ ‘ਹਿਟ ਤੇ ਸਿਕਸ’ ਮੁਤਾਬਕ ਕਿਹਾ ਗਿਆ ਹੈ ਕਿ ਕ੍ਰਿਕਟ ’ਚ ਧੁੱਪ, ਤਾਪਮਾਨ, ਮੀਂਹ ਅਤੇ ਜ਼ਮੀਨ ਸਾਰਿਆਂ ਦੀ ਭੂਮਿਕਾ ਹੁੰਦੀ ਹੈ ਅਤੇ ਇਨ੍ਹਾਂ ਸਾਰਿਆਂ ’ਤੇ ਗਲੋਬਲ ਵਾਰਮਿੰਗ ਦਾ ਖ਼ਤਰਾ ਮੰਡਰਾ ਰਿਹਾ ਹੈ। ਕ੍ਰਿਕਟ ਦੇ ਖੇਡ ਲਈ 33-35 ਡਿਗਰੀ ਤਾਪਮਾਨ ਆਦਰਸ਼ ਹੁੰਦਾ ਹੈ। ਇਹ ਸਰੀਰ ਦੇ ਅੰਦਰ ਦੇ ਤਾਪਮਾਨ ਤੋਂ ਕੁਝ ਹੀ ਘੱਟ ਹੈ। ਤਾਪਮਾਨ ’ਚ ਇਸ ਤੋਂ ਜ਼ਿਆਦਾ ਦਾ ਵਾਧਾ ਖਿਡਾਰੀਆਂ ਦੀ ਸਿਹਤ ਲਈ ਠੀਕ ਨਹੀਂ। ਖਾਸ ਕਰਕੇ ਉਦੋਂ ਜਦੋਂ ਹਵਾ ’ਚ ਨਮੀ ਦਾ ਪੱਧਰ 30 ਫੀਸਦੀ ਜਾਂ ਇਸ ਤੋਂ ਜ਼ਿਆਦਾ ਹੋਵੇ। ਇਨ੍ਹਾਂ ਦੋ ਕਾਰਨਾਂ ਦੇ ਨਾਲ-ਨਾਲ ਗਰਮੀ ਦੀ ਤੀਬਰਤਾ ਜ਼ਿਆਦਾ ਹੋਣ, ਗਰਮ ਹਵਾਵਾਂ ਚਲਣ ਨਾਲ ਇਹ ਖਤਰਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ। 40 ਡਿਗਰੀ ਤੋਂ ਜ਼ਿਆਦਾ ਤਾਪਮਾਨ ’ਚ ਖੇਡਣਾ ਖਿਡਾਰੀਆਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਵਧਦੀ ਗਰਮੀ, ਲੂ, ਮੀਂਹ, ਵੱਡੇ ਤੂਫਾਨ ਆਦਿ ਦੇ ਚਲਦੇ ਭਵਿੱਖ ’ਚ ਮੈਚਾਂ ਨੂੰ ਵਾਰ-ਵਾਰ ਮੁਲਤਵੀ ਕਰਨਾ ਪਵੇਗਾ। ਸੋਕੇ ਕਾਰਨ ਖੇਡ ਦੇ ਮੈਦਾਨ ਤੋਂ ਘਾਹ ਵੀ ਗਾਇਬ ਹੋ ਜਾਵੇਗੀ।

ਅਕਸਰ ਹੋਣ ਵਾਲੇ ਘਾਤਕ ਪ੍ਰਭਾਵ
-ਗਲਾ ਸੁਕਣਾ
-ਬੇਹੋਸ਼ੀ ਜਾਂ ਸਿਰ ਚਕਰਾਉਣਾ
-ਬਹੁਤ ਹੀ ਜ਼ਿਆਦਾ ਪਸੀਨਾ ਆਉਣਾ
-ਹੀਟ ਸਟ੍ਰੋਕ ਅਤੇ ਉਲਟੀ ਦੀ ਸ਼ਿਕਾਇਤ ਹੋਣੀ
- ਰੋਂਗਟੇ ਖੜ੍ਹੇ ਹੋਣਾ
-ਨਬਜ਼ ਦਾ ਤੇਜ਼ੀ ਨਲ ਚਲਣਾ
-ਚਮੜੀ ਦਾ ਪੀਲਾ ਪੈਣਾ
-ਹਥੇਲੀਆਂ ਤੋਂ ਵੀ ਪਸੀਨਾ ਆਉਣਾ

ਭਾਰਤ ਦੇ ਕਈ ਉਦਾਹਰਨ ਵੀ ਦਿੱਤੇ ਗਏ
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਤਾਪਮਾਨ (37 ਡਿਗਰੀ ਸੈਲਸੀਅਸ) ਅਤੇ ਹੁੰਮਸ ’ਚ ਜਦੋਂ ਬੱਲੇਬਾਜ਼ ਖੇਡਣਗੇ ਤਾਂ ਉਨ੍ਹਾਂ ਲਈ ਆਪਣੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਈ ਦੇ ਅੰਤ ’ਚ ਭਾਰਤ ’ਚ ਗਰਮੀ ਅਤੇ ਹੁੰਮਸ ਕੋਈ ਨਵੀਂ ਗੱਲ ਨਹੀਂ ਹੈ, ਪਰ ਤਾਪਮਾਨ ਦੇ ਹਰ ਡਿਗਰੀ ਵਧਣ ਨਾਲ ਸਰੀਰ ’ਤੇ ਕੰਟਰੋਲ ਮੁਸ਼ਕਲ ਹੁੰਦਾ ਜਾਵੇਗਾ। ਜਦੋਂ ਬਹੁਤ ਜ਼ਿਆਦਾ ਤਾਪਮਾਨ ਦਾ ਸਮਾਂ ਵਧੇਗਾ ਤਾਂ ਇਹ ਸਵਾਲ ਉਠਣਗੇ ਕਿ ਕੀ ਇਸ ਸੀਜ਼ਨ ’ਚ ਕ੍ਰਿਕਟ ਖੇਡਣ ਨਾਮੁਮਕਿਨ ਹੋ ਜਾਵੇਗਾ।
ਇਸ ਰਿਪੋਰਟ ’ਚ ਅਜਿਹੇ ਉਦਾਹਰਨ ਵੀ ਦਿੱਤੇ ਗਏ ਹਨ ਜਦੋਂ ਬਹੁਤ ਜ਼ਿਆਦਾ ਗਰਮੀ ਦੀ ਵਜ੍ਹਾ ਨਾਲ ਭਾਰਤ ’ਚ ਦਰਸ਼ਕਾਂ ਦੀ ਗਿਣਤੀ ਬਹੁਤ ਸੀਮਿਤ ਰਹੀ ਅਤੇ ਖਿਡਾਰੀਆਂ ਨੂੰ ਵਾਰ-ਵਾਰ ਪਾਣੀ ਦੀ ਜ਼ਰੂਰਤ ਪਈ। ਪਿਛਲੇ ਕੁਝ ਸਾਲਾਂ ’ਚ ਦਿੱਲੀ, ਚੇਨਈ ਅਤੇ ਜੈਪੁਰ ਦਾ ਤਾਪਮਾਨ ਕਾਫੀ ਰਿਹਾ ਹੈ। ਭਾਰਤੀ ਘਰੇਲੂ ਕ੍ਰਿਕਟ ਲੀਗ ਅਗਸਤ ਅਤੇ ਮਈ ਦੇ ਵਿਚਾਲੇ ਹੁੰਦੀ ਹੈ। ਅਪ੍ਰੈਲ ਅਤੇ ਮਈ ਵਿਚਾਲੇ ਔਸਤ ਤਾਪਮਾਨ ’ਚ ਵਾਧਾ 1 ਜਾਂ 2 ਡਿਗਰੀ ਦਾ ਹੁੰਦਾ ਹੈ। ਇਹ 1970 ਤੋਂ ਹੋ ਰਿਹਾ ਹੈ। ਹੁਣ ਤਾਪਮਾਨ 40-42 ਡਿਗਰੀ ਤਕ ਪਹੁੰਚ ਜਾਂਦਾ ਹੈ।
ਭਾਰਤੀ ਪੈਰਾਲੰਪਿਕ ਕਮੇਟੀ ਨੂੰ ਵੱਡਾ ਝਟਕਾ, ਖੇਡ ਮੰਤਰਾਲੇ ਨੇ ਇਸ ਵਜ੍ਹਾ ਤੋਂ ਕੀਤਾ ਮੁਅੱਤਲ
NEXT STORY