ਜਲੰਧਰ - ਮਹਿਲਾ ਰੈਸਲਰ ਡਾਨਾ ਬਰੂਕ ਇਨ੍ਹੀਂ ਦਿਨੀਂ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨਾਲ ਨਾਰਾਜ਼ ਚੱਲ ਰਹੀ ਹੈ। ਅਸਲ ਵਿਚ ਡਬਲਯੂ. ਡਬਲਯੂ. ਈ. ਮੈਨੇਜਮੈਂਟ ਜਲਦ ਹੀ ਟੀ. ਐੱਲ. ਸੀ. ਦਾ ਪੇਪਰ ਵਿਊ ਈਵੈਂਟ ਕਰਵਾਉਣ ਜਾ ਰਹੀ ਹੈ। ਇਸ ਦੀ ਪ੍ਰਮੋਸ਼ਨ ਲਈ ਜੋ ਪ੍ਰਮੋਟਰ ਬਣਾਇਆ ਗਿਆ ਹੈ, ਉਸ ਵਿਚ ਡਾਨਾ ਨੂੰ ਸਥਾਨ ਨਹੀਂ ਦਿੱਤਾ ਗਿਆ। ਡਾਨਾ ਇਸ ਗੱਲ ਤੋਂ ਨਾਰਾਜ਼ ਹੋਈ ਕਿ ਉਸ ਨੇ ਸੋਸ਼ਲ ਸਾਈਟਸ 'ਤੇ ਕੁਮੈਂਟ ਵੀ ਕਰ ਦਿੱਤਾ। ਉਸ ਨੇ ਲਿਖਿਆ-ਕਦੇ ਅਸਫਲ, ਭੁੱਲ ਗਿਆ ਅਤੇ ਕਮਜ਼ੋਰ ਹੁੰਦਾ ਲੱਗ ਰਿਹਾ ਹੈ। ਡਾਨਾ ਦਾ ਅਸਲੀ ਨਾਂ ਏਸ਼ਲੇ ਵਿਚ ਸਬੇਰਾ ਹੈ। ਉਹ ਅਮਰੀਕਾ ਦੇ ਓਹੀਓ ਸਟੇਟ ਦੀ ਰਹਿਣ ਵਾਲੀ ਹੈ। 30 ਸਾਲ ਦੀ ਡਾਨਾ ਨੇ 2012 ਵਿਚ ਬਾਡੀ ਬਿਲਡਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਅਗਲੇ ਸਾਲ ਹੀ ਉਸ ਨੇ ਐੱਨ. ਐਕਸ. ਟੀ. ਵਿਚ ਐਂਟਰੀ ਕੀਤੀ ਸੀ।
2016 ਤੋਂ ਉਹ ਰਾਅ ਵਿਚ ਸਰਗਰਮ ਹੈ। ਫਿੱਟਨੈੱਸ ਟਰੇਨਰ, ਬਾਡੀ ਬਿਲਡਰ ਅਤੇ ਮਾਡਲ ਦੀ ਭੂਮਿਕਾ ਨਿਭਾਉਂਦੇ ਹੋਏ ਉਹ ਕਈ ਨਾਮੀ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਪਿਛਲੇ ਸਾਲ ਡਾਨਾ ਦੇ ਬਾਡੀ ਬਿਲਡਰ ਬੁਆਏਫ੍ਰੈਂਡ ਡਲਾਸ ਮੈਕਕਾਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਿਰਫ 26 ਸਾਲਾ ਡਲਾਸ ਅਰਨੋਲਡ ਕਲਾਸਿਕ ਵਿਚ ਵੀ ਜਿੱਤ ਹਾਸਲ ਕਰ ਚੁੱਕਾ ਸੀ। ਡਲਾਸ ਦੀ ਮੌਤ ਕਾਰਨ ਡਾਨਾ ਲੰਮੇ ਸਮੇਂ ਤੋਂ ਰੈਸਲਿੰਗ ਤੋਂ ਦੂਰ ਰਹੀ। ਅਖੀਰ ਜਦੋਂ ਉਸ ਨੇ ਵਾਪਸੀ ਕੀਤੀ ਤਾਂ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੇ ਉਸ ਨੂੰ ਇਕ ਹੋਰ ਤਕੜਾ ਝਟਕਾ ਦੇ ਦਿੱਤਾ।
ਅਮਰੀਕਾ 'ਚ ਲੜਨ ਦਾ ਸੁਪਨਾ ਪੂਰਾ ਕਰੇਗਾ ਵਿਜੇਂਦਰ
NEXT STORY