ਸਪੋਰਟਸ ਡੈਸਕ— ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਖਿਡਾਰੀ ਦੇਵਦੱਤ ਪੱਡੀਕਲ ਦੀ ਹਾਲ ਹੀ ’ਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਇਕਾਂਤਵਾਸ ’ਚ ਚਲੇ ਗਏ ਸਨ। ਹੁਣ ਆਰ. ਸੀ. ਬੀ.ਦੀ ਟੀਮ ’ਚ ਸ਼ਾਮਲ ਆਸਟਰੇਲੀਆਈ ਆਲਰਾਊਂਡਰ ਡੈਨੀਅਲ ਸੈਮਸ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਆਈ. ਪੀ. ਐੱਲ. ਦੀ ਸ਼ੁਰੂਆਤ 9 ਅਪ੍ਰੈਲ ਤੋਂ ਚੇਨਈ ’ਚ ਹੋਵੇਗੀ ਤੇ ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਦੇ ਆਰ. ਸੀ. ਬੀ. ਵਿਚਾਲੇ ਖੇਡਿਆ ਜਾਵੇਗਾ। 28 ਸਾਲ ਦਾ ਇਹ ਆਸਟਰੇਲੀਆਈ ਆਲਰਾਊਂਡਰ ਤਿੰਨ ਅਪ੍ਰੈਲ ਨੂੰ ਭਾਰਤ ਪਹੁੰਚਿਆ ਸੀ ਤੇ ਉਸ ਸਮੇਂ ਉਸ ਕੋਲ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਸੀ।
ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਵਿਰਾਟ ਕੋਹਲੀ ਦੀ ਘੜੀ ਦੀ ਕੀਮਤ? ਪਾਣੀ ਦਾ ਖ਼ਰਚ ਕਰ ਦੇਵੇਗਾ ਹੈਰਾਨ
ਆਰ. ਸੀ. ਬੀ. ਨੇ ਕਿਹਾ,‘‘ਉਨ੍ਹਾਂ ਦੇ (ਸੈਮਸ ਦੇ) 7 ਅਪ੍ਰੈਲ ਨੂੰ ਹੋਏ ਦੂਜੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੈਮਸ ’ਚ ਅਜੇ ਤਕ ਕੋਈ ਲੱਛਣ ਨਹੀਂ ਦਿਸ ਰਿਹਾ ਹੈ ਤੇ ਉਹ ਤੈਅ ਮੈਡੀਕਲ ਸੁਵਿਧਾ ’ਚ ਇਕਾਂਤਵਾਸ ਤੋਂ ਗੁਜ਼ਰ ਰਿਹਾ ਹੈ।’ ਬਿਆਨ ਦੇ ਮੁਤਾਬਕ,‘‘ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮੈਡੀਕਲ ਟੀਮ ਲਗਾਤਾਰ ਡੈਨੀਅਲ ਸੈਮਸ ਦੇ ਸੰਪਰਕ ’ਚ ਹੈ ਤੇ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖੇਗੀ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਿਯਮਾਂ ਦੀ ਪਾਲਣਾ ਕਰੇਗੀ।’’
ਇਹ ਵੀ ਪੜ੍ਹੋ : ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ
ਆਰ. ਸੀ. ਬੀ. ਦੀ ਟੀਮ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ’ਚ ਸ਼ੁੱਕਰਵਾਰ ਨੂੰ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। ਸੈਮਸ ਨੇ ਆਪਣੇ ਆਈ. ਪੀ. ਐੱਲ. ਕਰੀਅਰ ’ਚ ਅਜੇ ਤਕ ਸਿਰਫ਼ ਤਿੰਨ ਆਈ. ਪੀ. ਐੱਲ. ਮੈਚ ਖੇਡੇ ਹਨ। ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਦੇ ਵਿਕਟਕੀਪਰ ਸਲਾਹਕਾਰ ਤੇ ਹੁਨਰ ਖੋਜ ਅਧਿਕਾਰੀ ਕਿਰਨ ਮੋਰੇ ਵੀ ਕੋਰੋਨ ਪਾਜ਼ੇਟਿਵ ਪਾਏ ਗਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੀ ਤੁਸੀਂ ਜਾਣਦੇ ਹੋ ਵਿਰਾਟ ਕੋਹਲੀ ਦੀ ਘੜੀ ਦੀ ਕੀਮਤ? ਪਾਣੀ ਦਾ ਖ਼ਰਚ ਕਰ ਦੇਵੇਗਾ ਹੈਰਾਨ
NEXT STORY