ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੇ ਹਾਲ ਆਫ ਫੇਮ ਰੈਸਲਰ ਰਿਕ ਫਲੇਅਰ ਕੁਮੈਂਟੇਟਰ ਕੋਰੀ ਵਲੋਂ ਬੇਟੀ ਚਾਰਲੋਟ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਖਫਾ ਦੱਸਿਆ ਜਾ ਰਿਹਾ ਹੈ। ਕੋਰੀ ਨੇ ਕਿਹਾ ਸੀ ਕਿ ਮਹਿਲਾ ਰੈਸਲਰ ਬੈਕੀ ਲਿੰਚ ਅਤੇ ਬੇਅਲੀ ਦੇ ਅੱਗੇ ਚਾਰਲੋਟ ਹੁਣ ਬੀਤੇ ਜ਼ਮਾਨੇ ਦੀ ਲੱਗਦੀ ਹੈ। ਰਿਕ ਨੇ ਇਸ 'ਤੇ ਰੈਸਲਿੰਗ ਨਾਲ ਜੁੜੀ ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਸਖਤ ਨਾਰਾਜ਼ਗੀ ਜਤਾਈ। ਉਸ ਨੇ ਕਿਹਾ ਕਿ ਡਬਲਯੂ. ਡਬਲਯੂ. ਈ. ਵਿਚ ਹਰ ਰੈਸਲਰ ਦਾ ਇਕ ਰੋਲ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਚਾਰਲੋਟ ਆਪਣਾ ਫਰਜ਼ ਪੂਰੀ ਤਰ੍ਹਾਂ ਨਾਲ ਨਿਭਾਅ ਰਹੀ ਹੈ। ਇਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
ਰਿਕ ਨੇ ਕਿਹਾ ਕਿ ਕੋਰੀ ਨੇ ਇਸ ਗੱਲ ਦਾ ਖਿਆਲ ਵੀ ਨਹੀਂ ਰੱਖਿਆ ਕਿ ਮੈਂ 40 ਤੋਂ ਜ਼ਿਆਦਾ ਰੈਸਲਿੰਗ ਵਿਚ ਸਰਗਰਮ ਰਿਹਾ ਹਾਂ। ਮੈਂ ਕਈ ਵਾਰ ਰਿੰਗ ਦੇ ਅੰਦਰ-ਬਾਹਰ ਹੋਇਆ, ਹਮੇਸ਼ਾ ਚੈਂਪੀਅਨ ਵੀ ਨਹੀਂ ਰਿਹਾ। ਇਸ ਤਰ੍ਹਾਂ ਉਹ ਚਾਰਲੋਟ ਬਾਰੇ ਇਸ ਤਰ੍ਹਾਂ ਕਿਵੇਂ ਬੋਲ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਇਹ ਬੋਲਣਾ ਚਾਹੀਦਾ ਸੀ ਕਿ ਚਾਰਲੋਟ ਬਿਲਕੁਲ ਆਪਣੇ ਪਿਤਾ ਵਾਂਗ ਹੈ, ਜੋ ਵਾਪਸੀ ਕਰ ਸਕਦੀ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸ ਤਰ੍ਹਾਂ ਬੋਲ ਦੇਣ ਨਾਲ ਸਟੋਰੀਲਾਈਨ ਵਿਚ ਕੁਝ ਫਰਕ ਆ ਜਾਂਦਾ।
70 ਸਾਲ ਦੇ ਰਿਕ ਨੇ ਕਿਹਾ ਕਿ 33 ਸਾਲ ਦੀ ਚਾਰਲੋਟ ਅਜੇ ਵੀ ਆਪਣੇ ਪਰਿਵਾਰ ਦੇ ਨਾਂ ਲਈ ਇੰਨੀ ਮਿਹਨਤ ਕਰ ਰਹੀ ਹੈ। ਉਸ ਨੇ ਆਪਣਾ ਰਸਤਾ ਖੁਦ ਬਣਾਇਆ ਹੈ। ਇਸ ਲਈ ਉਸ ਨੂੰ ਸਨਮਾਨ ਦੇਣਾ ਤਾਂ ਬਣਦਾ ਹੈ।
BCCI ਦੇ ਪ੍ਰਸਤਾਵਿਤ ਟੂਰਨਾਮੈਂਟ 'ਤੇ ICC ਮੈਂਬਰਾਂ ਨਾਲ ਗੱਲ ਕਰਨ ਲਈ ਤਿਆਰ : ECB
NEXT STORY