ਮੁੰਬਈ- ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (ਅਜੇਤੂ 92) ਅਤੇ ਰੋਵਮੈਨ ਪਾਵੇਲ (ਅਜੇਤੂ 67) ਦੇ ਅਰਧ ਸੈਂਕੜਿਆਂ ਅਤੇ ਉਸਦੇ ਵਿਚਾਲੇ ਚੌਥੇ ਵਿਕਟ ਦੇ ਲਈ 122 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੀਰਵਾਰ ਆਈ. ਪੀ. ਐੱਲ. ਮੁਕਾਬਲੇ ਵਿਚ 21 ਦੌੜਾਂ ਨਾਲ ਹਰਾ ਕੇ ਪਾਵਰ ਪਲੇਅ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਦਿੱਲੀ ਨੇ 20 ਓਵਰ ਵਿਚ ਤਿੰਨ ਵਿਕਟਾਂ 'ਤੇ 207 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਹੈਦਰਾਬਾਦ ਨੂੰ 20 ਓਵਰਾਂ ਵਿਚ 8 ਵਿਕਟਾਂ 'ਤੇ 186 ਦੌੜਾਂ 'ਤੇ ਰੋਕ ਦਿੱਤਾ। ਦਿੱਲੀ ਦੀ 10 ਮੈਚਾਂ ਵਿਚ ਇਹ ਪੰਜਵੀਂ ਜਿੱਤ ਹੈ ਅਤੇ ਉਹ ਸੂਚੀ ਵਿਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਹੈਦਰਾਬਾਦ ਨੂੰ 10 ਮੈਚਾਂ ਵਿਚ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਇਕ ਸਥਾਨ ਖਿਸ ਕੇ 6ਵੇਂ ਸਥਾਨ 'ਤੇ ਖਿਸਕ ਗਈ ਹੈ।
ਇਹ ਖ਼ਬਰ ਪੜ੍ਹੋ- ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ
ਵਾਰਨਰ ਨੇ ਆਪਣੀ ਪੁਰਾਣੀ ਟੀਮ ਦੇ ਵਿਰੁੱਧ ਜ਼ਬਰਦਸਤ ਤੇਵਰ ਦਿਖਾਉਂਦੇ ਹੋਏ ਸਿਰਫ 58 ਗੇਂਦਾਂ 'ਤੇ ਅਜੇਤੂ 92 ਦੌੜਾਂ ਦੀ ਪਾਰੀ ਵਿਚ 12 ਚੌਕੇ ਅਤੇ ਤਿੰਨ ਛੱਕੇ ਲਗਾਏ ਜਦਕਿ ਪਾਵੇਲ ਨੇ 18 ਦੌੜਾਂ 'ਤੇ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ 35 ਗੇਂਦਾਂ 'ਤੇ ਤਿੰਨ ਚੌਕੇ ਅਤੇ 6 ਛੱਕੇ ਲਗਾਉਂਦੇ ਹੋਏ ਅਜੇਤੂ 67 ਦੌੜਾਂ ਬਣਾਈਆਂ। ਦੋਵਾਂ ਨੇ ਆਖਰੀ ਪੰਜ ਓਵਰਾਂ ਵਿਚ 70 ਦੌੜਾਂ ਬਣਾਈਆਂ ਤੇ ਟੀਮ ਨੂੰ 200 ਦੇ ਪਾਰ ਪਹੁੰਚਾ ਦਿੱਤਾ। ਕਪਤਾਨ ਰਿਸ਼ਭ ਪੰਤ ਨੇ 16 ਗੇਂਦਾਂ 'ਤੇ 26 ਦੌੜਾਂ ਤਿੰਨ ਛੱਕੇ ਅਤੇ ਇਕ ਚੌਕਾ ਲਗਾਇਆ। ਮਿਸ਼ੇਲ ਮਾਰਸ਼ 10 ਦੌੜਾਂ ਹੀ ਬਣਾ ਸਕੇ। ਪਾਵੇਲ ਨੇ ਆਈ. ਪੀ. ਐੱਲ. ਦੇ ਸਭ ਤੋਂ ਤੇਜ਼ ਗੇਂਦਬਾਜ਼ ਬਣ ਚੁੱਕੇ ਉਮਰਾਨ ਮਲਿਕ ਦੇ ਪਾਰੀ ਦੇ ਆਖਰੀ ਓਵਰ ਵਿਚ ਇਕ ਛੱਕਾ ਅਤੇ ਤਿੰਨ ਚੌਕੇ ਲਗਾਏ ਅਤੇ 19 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼
ਪਲੇਇੰਗ ਇਲੈਵਨ :-
ਦਿੱਲੀ ਕੈਪੀਟਲਸ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਲਲਿਤ ਯਾਦਵ, ਰੋਵਮੈਨ ਪਾਵੇਲ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਚੇਤਨ ਸਾਕਾਰੀਆ।
ਸਨਰਾਈਜ਼ਰਜ਼ ਹੈਦਰਾਬਾਦ :- ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸਾਂਕ ਸਿੰਘ, ਅਭਿਸ਼ੇਕ ਸ਼ਰਮਾ, ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ. ਨਟਰਾਜਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੀਫਾ ਵਿਸ਼ਵ ਕੱਪ ਫਾਈਨਲ ਦੇਖਣ ਦੇ ਲਈ 30 ਲੱਖ ਟਿਕਟਾਂ ਦੀ ਮੰਗ
NEXT STORY