ਆਬੂ ਧਾਬੀ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਓਪਨਰ ਦੇਵਦਤ ਪਡੀਕਲ ਨੇ ਦਿੱਲੀ ਕੈਪੀਟਲਸ ਦੇ ਵਿਰੁੱਧ ਆਬੂ ਧਾਬੀ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਅਰਧ ਸੈਂਕੜਾ ਬਣਾਉਂਦੇ ਹੀ ਸੀਜ਼ਨ 'ਚ ਸਭ ਤੋਂ ਜ਼ਿਆਦਾ ਪੰਜ ਅਰਧ ਸੈਂਕੜੇ ਲਗਾ, ਕੇ. ਐੱਲ. ਰਾਹੁਲ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੇਵਦਤ ਨੇ ਦਿੱਲੀ ਦੇ ਵਿਰੁੱਧ ਐਨਰਿਕ ਦੀ 152 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਈ ਗੇਂਦ 'ਤੇ ਬੋਲਡ ਹੋਣ ਤੋਂ ਪਹਿਲਾਂ 40 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਸੀ। ਦੇਖੋ ਰਿਕਾਰਡ-
ਭਾਰਤੀ ਖਿਡਾਰੀਆਂ ਵਲੋਂ ਡੈਬਿਊ ਸੀਜ਼ਨ 'ਚ ਸਭ ਤੋਂ ਜ਼ਿਆਦਾ 50+ ਸਕੋਰ
2020 'ਚ 5 ਦੇਵਦਤ ਪਡੀਕਲ (ਬੈਂਗਲੁਰੂ)
2008 'ਚ 4 ਸ਼ਿਖਰ ਧਵਨ (ਦਿੱਲੀ)
2015 'ਚ 4 ਸ਼੍ਰੇਅਸ ਅਈਅਰ (ਦਿੱਲੀ)
ਡੈਬਿਊ ਆਈ. ਪੀ. ਐੱਲ. ਸੀਜ਼ਨ 'ਚ ਖਿਡਾਰੀਆਂ ਵਲੋਂ ਸਭ ਤੋਂ ਜ਼ਿਆਦਾ ਦੌੜਾਂ
616 ਸ਼ਾਨ ਮਾਰਸ਼ (2008 'ਚ ਪੰਜਾਬ)
468 ਦੇਵਦਤ ਪਡੀਕਲ (2020 'ਚ ਬੈਂਗਲੁਰੂ)
439 ਸ਼੍ਰੇਅਸ ਅਈਅਰ (2015 'ਚ ਦਿੱਲੀ)
670 ਕੇ. ਐੱਲ. ਰਾਹੁਲ
471 ਸ਼ਿਖਰ ਧਵਨ
468 ਦੇਵਦਤ ਪਡੀਕਲ
460 ਵਿਰਾਟ ਕੋਹਲੀ
449 ਫਾਫ ਡੂ ਪਲੇਸਿਸ
ਸੀਜ਼ਨ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
5 ਕੇ. ਐੱਲ. ਰਾਹੁਲ
5 ਦੇਵਦਤ ਪਡੀਕਲ
4 ਫਾਫ ਡੂ ਪਲੇਸਿਸ
4 ਕਵਿੰਟਨ ਡੀ ਕੌਕ
4 ਏ ਬੀ ਡਿਵੀਲੀਅਰਸ
ਧੋਨੀ ਕਿਉਂ ਦੇ ਰਹੇ ਹਨ ਖਿਡਾਰੀਆਂ ਨੂੰ ਜਰਸੀ, ਥਾਲਾ ਨੇ ਲੱਭਿਆ ਰਾਜ
NEXT STORY