ਨਵੀਂ ਦਿੱਲੀ— ਭਾਰਤ ਤੇ ਇੰਗਲੈਂਡ ਵਿਚਾਲੇ ਖਤਮ ਹੋਈ ਵਨ ਡੇ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹਾਂ ਦਿਨ੍ਹਾਂ 'ਚ ਘਰ ਵਿਚ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਧੋਨੀ ਦੀ ਵੀਡੀਓ ਸ਼ੇਅਰ ਹੋਈ ਹੈ ਜਿਸ 'ਚ ਧੋਨੀ ਨੇ ਸਟੰਟ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਧੋਨੀ ਸਾਈਕਲ 'ਤੇ ਸਟੰਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧੋਨੀ ਦੇ ਪ੍ਰਸ਼ੰਸਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਇਸ ਵੀਡੀਓ ਨੂੰ ਸਿਰਫ ਫੰਨ ਲਈ ਕੀਤਾ ਹੈ ਤੇ ਜੇਕਰ ਪ੍ਰਸ਼ੰਸਕ ਵੀ ਇਸ ਨੂੰ ਕਰਨਾ ਚਾਹੁੰਦੇ ਹਨ ਤਾਂ ਉਹ ਸਿਰਫ ਘਰ 'ਚ ਕਰਨ, ਬਾਹਰ ਨਹੀਂ।
ਧੋਨੀ ਦੀ ਇਹ ਵੀਡੀਓ ਕਰੀਬ 1 ਘੰਟੇ ਪਹਿਲਾਂ ਸ਼ੇਅਰ ਕੀਤੀ ਸੀ ਤੇ ਦੇਖਦੇ ਹੀ ਦੇਖਦੇ ਕਰੀਬ 10 ਲੱਖ ਲੋਕਾਂ ਨੇ ਇਸ ਨੂੰ ਦੇਖ ਲਿਆ। ਜ਼ਿਕਰਯੋਗ ਹੈ ਕਿ ਸਟੰਟ ਦੌਰਾਨ ਧੋਨੀ ਇਕ ਛੋਟੀ ਸਾਈਕਲ 'ਤੇ ਬੈਠੇ ਹਨ ਤੇ ਇਕ ਲੋਹੇ ਦੇ ਫਰੇਮ ਨੂੰ ਉਸ ਨੇ ਸਾਈਕਲ ਦੇ ਕੈਰੀਅਰ ਨਾਲ ਜੋੜਿਆ ਹੈ। ਮੀਂਹ 'ਚ ਆਪਣੇ ਕੰਨਾਂ 'ਤੇ ਹੈੱਡਫੋਨ ਲਗਾ ਕੇ ਧੋਨੀ ਸਨਗਲਾਸ ਪਾਉਂਦੇ ਹਨ। ਇਸ ਤੋਂ ਬਾਅਦ ਰਾਡ ਨੂੰ ਆਪਣੇ ਮੂੰਹ 'ਚ ਦਬਾ ਕੇ ਉਹ ਸਾਈਕਲ ਨੂੰ ਧੱਕਾ ਦਿੰਦੇ ਹਨ ਤੇ ਫਿਰ ਕੁਝ ਮੀਟਰ ਤਕ ਅੱਗੇ ਜਾਂਦੇ ਹਨ। ਇਸ ਦੇ ਨਾਲ ਹੀ ਧੋਨੀ ਦੇ ਹੈੱਡਫੋਨ ਅੱਖਾਂ ਸਾਹਮਣੇ ਆ ਜਾਂਦੇ ਹਨ ਤਾਂ ਮਾਹੀ ਆਪਣਾ ਸਟੰਟ ਰੋਕ ਦਿੰਦੇ ਹਨ। ਇਹ ਪੂਰਾ ਵੀਡੀਓ ਕੈਮਰੇ ਦੇ ਸਲੋਮੋ (ਸਲੋ ਮੋਸ਼ਨ) 'ਚ ਸ਼ੂਟ ਕੀਤਾ ਗਿਆ ਹੈ।
ਇਟਲੀ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ 'ਚ
NEXT STORY