ਲੰਡਨ- ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਆਖਰੀ ਚਾਰ ਹੋਲ ਵਿਚ ਤਿੰਨ ਬਰਡੀ ਦੇ ਨਾਲ ਚਾਰ ਅੰਡਰ 69 ਦਾ ਸਕੋਰ ਬਣਾਇਆ ਅਤੇ ਟੀਮ ਦੇ ਆਪਣੀ ਸਾਥੀਆਂ ਨਾਲ ਮਿਲ ਕੇ ਇੱਥੇ ਅਰੇਮਰੋ ਟੀਮ ਸੀਰੀਜ਼ ਖਿਤਾਬ ਜਿੱਤਿਆ। ਦੀਕਸ਼ਾ ਨੇ ਕਪਤਾਨ ਓਲੀਵਿਆ ਕੋਵਾਨ, ਸੇਰਿਨ ਸ਼ਿਮਿਟ ਅਤੇ ਅਮੇਚਯੋਰ ਐਂਡਿਊ ਕੇਲਸੀ ਦੇ ਨਾਲ ਮਿਲ ਕੇ ਸ਼ਨੀਵਾਰ ਨੂੰ ਆਪਣਾ ਦੂਜਾ ਲੇਡੀਜ਼ ਯੂਰਪੀਅਨ ਟੂਰ (ਐੱਲ. ਈ. ਟੀ.) ਖਿਤਾਬ ਜਿੱਤਿਆ।
ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ
ਦੀਕਸ਼ਾ ਇਸ ਦੇ ਨਾਲ ਹੀ ਅਦਿਤੀ ਅਸ਼ੋਕ ਤੋਂ ਬਾਅਦ ਇਕ ਤੋਂ ਜ਼ਿਆਦਾ ਐੱਲ. ਈ. ਟੀ. ਖਿਤਾਬ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਗੋਲਫਰ ਬਣੀ। ਅਦਿਤੀ ਨੇ ਯੂਰਪੀਅਨ ਟੂਰ 'ਤੇ 3 ਖਿਤਾਬ ਜਿੱਤੇ ਹਨ। ਕੋਵਾਨ ਅਤੇ ਸ਼ਿਮਿਟ ਦਾ ਇਹ ਪਹਿਲਾ ਖਿਤਾਬ ਹੈ। ਦੀਕਸ਼ਾ ਦੀ ਮੌਜੂਦਗੀ ਵਾਲੀ ਤਿੰਨ ਪੇਸ਼ੇਵਰ ਅਤੇ ਇਕ ਅਮੇਚਯੋਰ ਖਿਡਾਰੀ ਦੀ ਟੀਮ ਦਾ ਆਖਰੀ ਦੌਰ ਵਿਚ ਕੁੱਲ ਸਕੋਰ 12 ਅੰਡਰ ਰਿਹਾ। ਟੀਮ ਨੇ ਕੁੱਲ 41 ਅੰਡਰ 397 ਦਾ ਸਕੋਰ ਬਣਾ ਕੇ ਤਿੰਨ ਸ਼ਾਟ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਜੇਤੂ ਟੀਮ ਨੂੰ 150000 ਡਾਲਰ ਮਿਲੇ, ਜਿਸ ਵਿਚ ਦੀਕਸ਼ਾ ਦੇ ਖਾਤੇ ਵਿਚ 50000 ਡਾਲਰ ਆਏ ਜੋ ਉਸਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।
ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫੁਕੁਸ਼ਿਮਾ ਤੇ ਸਾਪੋਰੋ ’ਚ ਵੀ ਦਰਸ਼ਕਾਂ ਦੇ ਬਿਨ ਹੋਣਗੇ ਮੁਕਾਬਲੇ
NEXT STORY