ਸਪੋਰਟਸ ਡੈਸਕ— ਆਖਰਕਾਰ ਇਕ ਅਜਿਹਾ ਤਜਰਬੇਕਾਰ ਕ੍ਰਿਕਟਰ ਵਰਲਡ ਕੱਪ 'ਚ ਟੀਮ ਇੰਡੀਆ ਦੇ ਅੰਤਿਮ-11 'ਚ ਸ਼ਾਮਲ ਹੋਇਆ, ਜਿਸ ਦਾ ਉਸ ਨੂੰ ਵਰ੍ਹਿਆਂ ਤੋਂ ਇੰਤਜ਼ਾਰ ਸੀ। ਜੀ ਹਾਂ! ਗੱਲ ਹੋ ਰਿਹੀ ਹੈ ਦਿਨੇਸ਼ ਕਾਰਤਿਕ ਦੀ, ਜਿਨ੍ਹਾਂ ਨੂੰ ਬਰਮਿੰਘਮ 'ਚ ਮੰਗਲਵਾਰ ਨੂੰ ਬੰਗਲਾਦੇਸ਼ ਖਿਲਾਫ ਮੁਕਾਬਲੇ ਲਈ ਪਲੇਇੰਗ ਇਲੈਵਨ 'ਚ ਚੁਣ ਲਿਆ ਗਿਆ।

34 ਸਾਲ ਦੇ ਵਿਕਟਕੀਪਰ ਬੱਲੇਬਾਜ਼ ਨੂੰ ਟੀਮ ਇੰਡੀਆ ਲਈ ਵਨ-ਡੇ 'ਚ ਡੈਬਿਊ ਦੇ 15 ਸਾਲਾਂ ਬਾਅਦ ਵਰਲਡ ਕੱਪ ਟੀਮ ਦੇ ਅੰਤਿਮ 11 'ਚ ਜਗ੍ਹਾ ਮਿਲੀ ਹੈ। ਜ਼ਿਕਰਯੋਗ ਹੈ ਕਿ ਦਿਨੇਸ਼ ਕਾਰਤਿਕ ਨੇ ਸਤੰਬਰ 2004 'ਚ ਵਨ-ਡੇ ਡੈਬਿਊ ਕੀਤਾ ਸੀ। ਇਸ ਵਿਕਟਕੀਪਰ ਬੱਲੇਬਾਜ਼ ਨੇ ਇਸ ਤੋਂ ਪਹਿਲਾਂ 91 ਵਨ-ਡੇ ਇੰਟਰਨੈਸ਼ਨਲ 'ਚ ਟੀਮ ਇੰਡੀਆ ਦੀ ਨੁਮਾਇੰਦਗੀ ਕੀਤੀ ਹੈ। ਭਾਵ 92ਵੇਂ ਵਨ-ਡੇ 'ਚ ਉਹ ਖੁਦ ਨੂੰ ਵਰਲਡ ਕੱਪ 'ਚ ਖੇਡਦੇ ਹੋਏ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਕਾਰਤਿਕ ਨੂੰ 2007 ਵਰਲਡ ਕੱਪ ਸਕਵਾਡ 'ਚ ਰਖਿਆ ਗਿਆ ਸੀ, ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।

ਵਨ-ਡੇ ਇੰਟਰਨੈਸ਼ਨਲ 'ਚ ਦਿਨੇਸ਼ ਕਾਰਤਿਕ
- ਵਨ-ਡੇ ਡੈਬਿਊ ਸਤੰਬਰ 2004 'ਚ, ਧੋਨੀ ਦੇ ਡੈਬਿਊ ਤੋਂ ਤਿੰਨ ਮਹੀਨੇ ਪਹਿਲਾਂ
- ਧੋਨੀ ਦੇ ਬੈਕ ਅਪ ਦੇ ਤੌਰ 'ਤੇ 2007 ਵਰਲਡ ਕੱਪ ਸਕਵਾਡ 'ਚ ਰਹੇ, ਪਰ ਖੇਡਣ ਦਾ ਮੌਕਾ ਨਹੀਂ ਮਿਲਿਆ।
- 2011 ਅਤੇ 2015 ਵਰਲਡ ਕੱਪ 'ਚ ਨਹੀਂ ਚੁਣੇ ਜਾ ਸਕੇ।
- ਆਖ਼ਰਕਾਰ ਵਰਲਡ ਕੱਪ 2019 ਲਈ ਚੁਣੇ ਗਏ।

ਨਿਦਹਾਸ ਟਰਾਫੀ ਦਾ ਯਾਦਗਾਰ ਕਾਰਨਾਮਾ
18 ਮਾਰਚ, 2018 : ਦਿਨੇਸ਼ ਕਾਰਤਿਕ ਦੀ ਕਰਿਸ਼ਮਾਈ ਬੱਲੇਬਾਜ਼ੀ ਨੇ ਕ੍ਰਿਕਟ ਦੀ ਦੁਨੀਆ 'ਚ ਧੂਮ ਮਚਾ ਦਿੱਤੀ ਸੀ। ਕੋਲੰਬੋ ਦੇ ਆਰ. ਪ੍ਰੇਮਦਾਸ ਸਟੇਡੀਅਮ 'ਚ ਕਾਰਤਿਕ ਦੇ ਬੱਲੇ ਤੋਂ 8 ਗੇਂਦਾਂ 'ਚ 29 (6, 4, 6, 0, 2, 4, 1, 6) ਦੌੜਾਂ ਦੇ ਮੀਂਹ ਨੇ ਬੰਗਲਾਦੇਸ਼ ਦੀ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਸੀ। ਫਾਈਨਲ 'ਚ ਆਖਰੀ ਗੇਂਦ 'ਤੇ ਛੱਕਾ ਜੜ ਕੇ ਤਜਰਬੇਕਾਰ ਕਾਰਤਿਕ ਨੇ ਟੀਮ ਇੰਡੀਆ ਨੂੰ ਨਿਦਹਾਸ ਟਰਾਫੀ ਦਿਵਾਈ ਅਤੇ ਭਾਰਤ ਨੇ ਇਹ ਰੋਮਾਂਚਕ ਫਾਈਨਲ 4 ਵਿਕਟਾਂ ਨਾਲ ਜਿੱਤ ਲਿਆ ਸੀ।
ਸਟੇਨ ਮਾਰਕੀ ਖਿਡਾਰੀ ਦੇ ਤੌਰ 'ਤੇ ਯੂਰੋ ਸਲੈਮ ਟੀ20 ਲੀਗ ਨਾਲ ਜੁੜੇ
NEXT STORY