ਲਾਹੌਰ— ਧਾਕੜ ਓਪਨਰ ਹਾਸ਼ਿਮ ਅਮਲਾ (ਅਜੇਤੂ 72) ਤੇ ਤਿਸ਼ਾਰਾ ਪਰੇਰਾ (ਅਜੇਤੂ 47) ਦੀਆਂ ਬਿਹਤਰੀਨ ਪਾਰੀਆਂ ਦੀ ਬਦੌਲਤ ਵਿਸ਼ਵ ਇਲੈਵਨ ਨੇ ਰੋਮਾਂਚਕ ਮੁਕਾਬਲੇ ਵਿਚ ਮੇਜ਼ਬਾਨ ਪਾਕਿਸਤਾਨ ਨੂੰ ਬੁੱਧਵਾਰ ਨੂੰ ਇਕ ਗੇਂਦ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 3 ਟੀ-20 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ। ਪਾਕਿਸਤਾਨ ਨੇ 6 ਵਿਕਟਾਂ 'ਤੇ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਵਿਸ਼ਵ ਇਲੈਵਨ ਨੇ 19.5 ਓਵਰਾਂ ਵਿਚ 3 ਵਿਕਟਾਂ 'ਤੇ 175 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਅਮਲਾ ਤੇ ਪਰੇਰਾ ਨੇ ਚੌਥੀ ਵਿਕਟ ਲਈ ਸਿਰਫ 35 ਗੇਂਦਾਂ ਵਿਚ 69 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਵਿਸ਼ਵ ਇਲੈਵਨ ਨੂੰ ਆਖਰੀ ਦੋ ਗੇਂਦਾਂ 'ਤੇ ਜਿੱਤ ਲਈ 6 ਦੌੜਾਂ ਦੀ ਲੋੜ ਸੀ ਤੇ ਪਰੇਰਾ ਨੇ ਪੰਜਵੀਂ ਗੇਂਦ 'ਤੇ ਛੱਕਾ ਮਾਰ ਦਿੱਤਾ।
ਭਾਰਤ-ਆਸਟਰੇਲੀਆ ਵਨਡੇ ਸੀਰੀਜ਼ 'ਤੇ ਗਾਂਗੁਲੀ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY