ਲੰਡਨ- ਫਿਲ ਸਾਲਟ ਅਤੇ ਜੇਮਸ ਵਿੰਸ ਦੇ ਅਰਧ ਸੈਂਕੜਿਆਂ ਤੋਂ ਬਾਅਦ ਲੁਈਸ ਗ੍ਰੇਗਰੀ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਦੀ ਕਮਜ਼ੋਰ ਟੀਮ ਨੇ ਦੂਜੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਪਾਕਿਸਤਾਨ ਨੂੰ 52 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਵਿਚ ਦਰਸ਼ਕਾਂ ਦੇ ਪ੍ਰਵੇਸ਼ 'ਤੇ ਕੋਈ ਹੱਦ ਤੈਅ ਨਹੀਂ ਸੀ ਅਤੇ ਇਸ ਮੁਕਾਬਲੇ ਨੂੰ ਦੇਖਣ ਦੇ ਲਈ ਲਾਰਡਸ ਵਿਚ ਲੱਗਭਗ 23000 ਦਰਸ਼ਕ ਪਹੁੰਚੇ।
ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਸਾਲਟ (60), ਵਿੰਸ (56) ਅਤੇ ਗ੍ਰੇਗਰੀ (40) ਦੀਆਂ ਪਾਰੀਆਂ ਦੇ ਬਾਵਜੂਦ 45.2 ਓਵਰਾਂ ਵਿਚ 247 ਦੌੜਾਂ 'ਤੇ ਢੇਰ ਹੋ ਗਈ। ਸਾਲਟ ਅਤੇ ਵਿੰਸ ਨੇ ਤੀਜੇ ਵਿਕਟ ਦੇ ਲਈ 97 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਪਾਕਿਸਤਾਨ ਵਲੋਂ ਤੇਜ਼ ਗੇਂਦਬਾਜ਼ ਹਸਨ ਅਲੀ ਨੇ 51 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ ਜਦਕਿ ਹਾਰਿਸ ਰਾਉਫ ਨੇ 54 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼
ਇਸ ਦੇ ਜਵਾਬ ਵਿਚ ਮੈਨ ਆਫ ਦਿ ਮੈਚ ਗ੍ਰੇਗਰੀ (44 ਦੌੜਾਂ 'ਤੇ ਤਿੰਨ ਵਿਕਟਾਂ), ਸਾਕਿਬ ਮਹਿਮੂਦ (21 ਦੌੜਾਂ 'ਤੇ 2 ਵਿਕਟਾਂ), ਕ੍ਰੇਗ ਓਵਰਟਨ (39 ਦੌੜਾਂ 'ਤੇ 2 ਵਿਕਟਾਂ) ਅਤੇ ਮੈਟ (42 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ 41 ਓਵਰ ਵਿਚ 'ਚ 195 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਵਲੋਂ ਸਾਊਦ ਸ਼ਕੀਲ ਨੇ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ। ਤੀਜਾ ਅਤੇ ਆਖਰੀ ਵਨ ਡੇ ਮੁਕਾਬਲਾ ਮੰਗਲਵਾਰ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕ੍ਰੋਏਸ਼ੀਆ ਰੈਪਿਡ ਸ਼ਤਰੰਜ : ਰੂਸ ਦੇ ਨੇਪੋਂਨਿਯਚੀ ਰਹੇ ਸਭ ਤੋਂ ਅੱਗੇ, ਨੀਦਰਲੈਂਡ ਦੇ ਅਨੀਸ਼ ਗਿਰੀ ਤੋਂ ਹਾਰੇ ਆਨੰਦ
NEXT STORY