ਮੁੰਬਈ- ਸਭ ਤੋਂ ਰੋਮਾਂਚਕ ਇਸ ਆਈ. ਪੀ. ਐੱਲ. ਸੀਜ਼ਨ ’ਚ ਦੁਨੀਆ ਨੇ ਨੌਜਵਾਨ ਕ੍ਰਿਕਟਰਾਂ ਦੇ ਕਈ ਸ਼ਾਨਦਾਰ ਪ੍ਰਦਰਸ਼ਨ ਦੇਖੇ ਹਨ। ਇਨ੍ਹਾਂ ਨੇ ਇਸ ਚਮਕਦਾਰ ਮੁਕਾਬਲੇਬਾਜ਼ੀ ’ਚ ਅਜੇ ਸਿਰਫ ਛੋਟੇ ਕਦਮ ਚੁੱਕੇ ਹਨ ਪਰ ਖੇਡ ਮਾਹਿਰ ਟਾਟਾ ਆਈ. ਪੀ. ਐੱਲ-2022 ’ਚ ਇਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਗਏ ਹਨ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸ਼ਤਰੀ ਦਾ ਮੰਨਣਾ ਹੈ ਕਿ ਪੰਜਾਬ ਕਿੰਗਜ਼ ਦਾ ਅਪਕੈਪਡ ਲੈਫਟ-ਆਰਮ ਪੇਸਰ ਅਰਸ਼ਦੀਪ ਸਿੰਘ ਡੈੱਥ ਓਵਰਾਂ ’ਚ ਕਮਾਲ ਦੀ ਗੇਂਦਬਾਜ਼ੀ ਕਰ ਰਿਹਾ ਹੈ ਅਤੇ ਉਹ ਰਾਸ਼ਟਰੀ ਟੀਮ ’ਚ ਸ਼ਾਮਿਲ ਹੋ ਸਕਦਾ ਹੈ। ਵੈਸਟਇੰਡੀਜ਼ ਦੇ ਚੌਟੀ ਦੇ ਬੱਲੇਬਾਜ਼ ਬ੍ਰਾਇਨ ਲਾਰਾ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦੀ ਤਾਰੀਫ ਕੀਤੀ ਅਤੇ ਦਾਅਵਾ ਕੀਤਾ ਕਿ ਜੰਮੂ ਦਾ ਇਹ ਤੇਜ਼ ਗੇਂਦਬਾਜ਼ ਭਾਰਤ ਲਈ ਖੇਡਣ ਜਾ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਮੱਧਕ੍ਰਮ ਦੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੇ ਆਤਮਵਿਸ਼ਵਾਸ ਨਾਲ ਭਰੀ ਬੈਟਿੰਗ ਦੇ ਦਮ ’ਤੇ ਆਪਣੇ ਵੱਲ ਧਿਆਨ ਖਿੱਚਿਆ ਹੈ। ਇਸ 19 ਸਾਲਾ ਖਿਡਾਰੀ ਨੇ ਸੁਨੀਲ ਗਾਵਾਸਕਰ, ਇਰਫਾਨ ਪਠਾਨ ਅਤੇ ਹਰਭਜਨ ਸਿੰਘ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਹਿਲਵਾਨਾਂ ਲਈ ਜਨਮ ਪ੍ਰਮਾਣ ਪੱਤਰ ਜ਼ਰੂਰੀ : ਭਾਰਤੀ ਕੁਸ਼ਤੀ ਸੰਘ
NEXT STORY