ਗੁਹਾਟੀ— ਮਾਲੀ ਨੇ ਫੀਫਾ ਅੰਡਰ-17 ਵਿਸ਼ਵ ਕੱਪ 'ਚ ਸ਼ਨੀਵਾਰ ਨੂੰ ਖੇਡੇ ਗਏ ਕੁਆਟਰਫਾਈਨਲ ਮੈਚ 'ਚ ਘਾਨਾ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇੰਦਰਾ ਗਾਂਧੀ ਅਥਲੈਟਿਕਸ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਮਾਲੀ ਨੇ ਘਾਨਾ ਨੂੰ 2-1 ਨਾਲ ਹਰਾ ਦਿੱਤਾ। ਹਾਦਜੀ ਡ੍ਰਾਮੇ ਨੇ 15ਵੇਂ ਮਿੰਟ 'ਚ ਗੋਲ ਕਰ ਮਾਲੀ ਦਾ ਖਾਤਾ ਖੋਲਿਆ। ਇਸ ਤੋਂ ਬਾਅਦ ਪਹਿਲੇ ਹਾਫ ਤਕ ਮਾਲੀ ਨੇ ਇਸ ਬੜ੍ਹਤ ਨੂੰ ਬਣਾਏ ਰੱਖਿਆ।
ਦੂਜੇ ਹਾਫ 'ਚ ਮਾਲੀ ਨੇ ਅੱਗੇ ਬੜ੍ਹਤ ਨੂੰ ਕਾਇਮ ਰੱਖਦੇ ਹੋਏ 61ਵੇਂ ਮਿੰਟ 'ਚ ਜੇਮੁਸੁਆ ਟ੍ਰਾਉਰੇ ਨੇ ਗੋਲ ਕਰਕੇ 2-0 ਨਾਲ ਬੜ੍ਹਤ ਬਣਾ ਲਈ। ਪਾਕਰ ਕੁਦੁਸ ਮੁਹੰਮਦ ਨੇ 70ਵੇਂ ਮਿੰਟ 'ਚ ਘਾਨਾ ਦੇ ਲਈ ਪਹਿਲਾ ਗੋਲ ਕੀਤਾ। ਮਾਲੀ ਨੇ ਆਪਣੇ ਵਧੀਆ ਡੀਫੇਂਸ ਦੇ ਦਮ 'ਤੇ ਘਾਨਾ ਨੂੰ ਦੂਜਾ ਗੋਲ ਨਹੀਂ ਕਰਨ ਦਿੱਤਾ ਅਤੇ ਆਖਰ 'ਚ 2-1 ਨਾਲ ਜਿੱਤ ਹਾਸਲ ਕੀਤੀ।
ਕੇਂਦਰੀ ਜੇਲ 'ਚ ਕੈਦੀ ਲਾਉਣਗੇ ਚੌਕੇ ਛੱਕੇ
NEXT STORY