ਜਲੰਧਰ— ਗਲੋਬਲ ਕਬੱਡੀ ਲੀਗ ਦੇ ਦੂਜੇ ਗੇੜ ਮੁਕਾਬਲੇ ਬੁੱਧਵਾਰ ਨੂੰ ਇੱਥੇ ਪੀ. ਏ. ਯੂ ਦੇ ਹਾਕੀ ਸਟੇਡੀਅਮ 'ਚ ਸ਼ੁਰੂ ਹੋਏ। ਸ਼ੁਰੂਆਤੀ ਮੈਚ 'ਚ ਦਿੱਲੀ ਟਾਈਗਰਜ਼ ਦੀ ਟੀਮ ਨੇ ਹਰਿਆਣਾ ਲਾਇਨਜ਼ ਨੂੰ 55-49 ਅੰਕਾਂ ਨਾਲ ਹਰਾਇਆ। ਲੀਗ 'ਚ 6 ਟੀਮਾਂ (ਸਿੰਘ ਵਾਰੀਅਰਜ਼ ਪੰਜਾਬ, ਹਰਿਆਣਾ ਲਾਇਨਜ਼, ਬਲੈਕ ਪੈਂਥਰਜ਼, ਦਿੱਲੀ ਟਾਈਗਰਜ਼, ਮੈਪਲ ਲੀਫਜ਼ ਤੇ ਕੈਲੇਫੋਰਨੀਆ ਈਗਲਜ਼) ਹਿੱਸਾ ਲੈ ਰਹੀਆਂ ਹਨ। ਲੀਗ ਦਾ ਪਹਿਲਾ ਗੇੜ ਜਲੰਧਰ 'ਚ ਹੋ ਚੁੱਕਿਆ ਹੈ, ਜਦਕਿ ਲੁਧਿਆਣੇ 'ਚ ਦੂਜੇ ਗੇੜ ਦੇ ਮੈਚ ਸ਼ੁਰੂ ਹੋ ਚੁੱਕੇ ਹਨ।
ਸਾਇਨਾ ਫ੍ਰੈਂਚ ਓਪਨ ਦੇ ਦੂਸਰੇ ਦੌਰ 'ਚ
NEXT STORY