ਚੰਡੀਗੜ੍ਹ (ਭਾਸ਼ਾ)-ਮਹਾਨ ਭਾਰਤੀ ਦੌੜਾਕ ਮਿਲਖਾ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਚੰਡੀਗੜ੍ਹ ਸਥਿਤ ਆਪਣੇ ਘਰ ’ਚ ਇਕਾਂਤਵਾਸ ਹਨ। ਉਡਣਾ ਸਿੱਖ ਦੇ ਨਾਂ ਨਾਲ ਮਸ਼ਹੂਰ 91 ਸਾਲਾ ਮਿਲਖਾ ਸਿੰਘ ’ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਮਿਲਖਾ ਸਿੰਘ ਨੇ ਕਿਹਾ ਕਿ ਸਾਡੇ ਕੁਝ ਹੈਲਪਰ ਪਾਜ਼ੇਟਿਵ ਪਾਏ ਗਏ ਹਨ। ਲਿਹਾਜ਼ਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕੀਤੀ ਗਈ ਤੇ ਸਿਰਫ ਮੇਰਾ ਨਤੀਜਾ ਪਾਜ਼ੇਟਿਵ ਆਇਆ ਤੇ ਮੈਂ ਹੈਰਾਨ ਹਾਂ। ਉਨ੍ਹਾਂ ਕਿਹਾ, ''ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਕੋਈ ਬੁਖਾਰ ਜਾਂ ਖਾਂਸੀ ਨਹੀਂ ਹੈ। ਮੇਰੇ ਡਾਕਟਰ ਨੇ ਕਿਹਾ ਕਿ ਤਿੰਨ-ਚਾਰ ਦਿਨਾਂ ’ਚ ਮੈਂ ਠੀਕ ਹੋ ਜਾਵਾਂਗਾ। ਮੈਂ ਕੱਲ ਜੌਗਿੰਗ ਕੀਤੀ। ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਪਾਜ਼ੇਟਿਵ ਨਹੀਂ ਹੈ, ਜਿਸ ’ਚ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਪਹਿਲੀ ਵਾਲੀਬਾਲ ਕਪਤਾਨ ਨਿਰਮਲ ਕੌਰ ਸ਼ਾਮਲ ਹਨ।
ਇਹ ਵੀ ਪੜ੍ਹੋ : IND vs NZ : ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਨੂੰ ਲੈ ਕੇ ਆਈ. ਸੀ. ਸੀ. ਨੇ ਲਿਆ ਵੱਡਾ ਫੈਸਲਾ
ਮਿਲਖਾ ਸਿੰਘ ਨੇ ਕਿਹਾ, ‘‘ਮੈਂ ਲੋਕਾਂ ਨੂੰ ਅਭਿਆਸ ਕਰਨ ਅਤੇ ਤੰਦਰੁਸਤ ਰਹਿਣ ਲਈ ਲਗਾਤਾਰ ਕਹਿ ਰਿਹਾ ਹਾਂ। ਕੋਰੋਨਾ ਕਾਲ ’ਚ ਇਹ ਬਹੁਤ ਹੀ ਜ਼ਰੂਰੀ ਹੈ। ਮੈਂ 91 ਸਾਲ ਦਾ ਹਾਂ ਤੇ ਰੋਜ਼ ਅਭਿਆਸ ਕਰਦਾ ਹਾਂ। 5 ਵਾਰ ਏਸ਼ੀਆ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੇ ਮਿਲਖਾ ਸਿੰਘ 1960 ਦੇ ਓਲੰਪਿਕ ’ਚ 400 ਮੀਟਰ ਦੇ ਫਾਈਨਲ ’ਚ ਚੌਥੇ ਸਥਾਨ ’ਤੇ ਆਏ ਸਨ। ਮਿਲਖਾ ਦੇ ਬੇਟੇ ਗੋਲਫਰ ਜੀਵ ਮਿਲਖਾ ਸਿੰਘ ਦੁਬਈ ਵਿਚ ਹਨ ਅਤੇ ਉਹ ਇਸੇ ਹਫ਼ਤੇ ਵਾਪਸ ਆਉਣਗੇ। ਉਨ੍ਹਾਂ ਕਿਹਾ, ''ਮੈਂ ਸ਼ਨੀਵਾਰ ਨੂੰ ਜਾਵਾਂਗਾ।.ਮੈਂ ਇਥੇ ਕੋਰੋਨਾ ਜਾਂਚ ਕਰਵਾ ਲਈ ਹੈ, ਜੋ ਯਾਤਰਾ ਲਈ ਜ਼ਰੂਰੀ ਹੈ। ਰਿਪੋਰਟ ਸ਼ੁੱਕਰਵਾਰ ਨੂੰ ਆਏਗੀ।’’ ਨਿਰਮਲ ਕੌਰ ਨੇ ਦੱਸਿਆ ਕਿ ਮਿਲਖਾ ਦੀ ਪੀ. ਜੀ. ਆਈ. ਐੱਮ. ਈ. ਆਰ. ਦੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਜ਼ਰੂਰੀ ਦਵਾਈਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ : ਰਾਹੁਲ ਦ੍ਰਾਵਿੜ ਹੋਣਗੇ ਸ਼੍ਰੀਲੰਕਾ ਦੌਰੇ ’ਤੇ ਭਾਰਤੀ ਟੀਮ ਦੇ ਕੋਚ
ਇਹ ਪੁੱਛਣ ’ਤੇ ਕਿ ਮਿਲਖਾ ਨੂੰ ਕੋਰੋਨਾ ਕਿਵੇਂ ਹੋਇਆ, ਉਨ੍ਹਾਂ ਨੇ ਕਿਹਾ, ‘‘ਸਾਡਾ ਰਸੋਈਆ, ਜੋ ਪਰਿਵਾਰ ਦੇ ਨਾਲ 50 ਸਾਲਾਂ ਤੋਂ ਹੈ, ਉਸ ਨੂੰ ਕੁਝ ਦਿਨ ਪਹਿਲਾਂ ਤੇਜ਼ ਬੁਖਾਰ ਆਇਆ ਸੀ। ਉਹ ਸਾਡੇ ਨਾਲ ਹੀ ਰਹਿੰਦਾ ਸੀ ਪਰ ਕਦੇ-ਕਦੇ ਪਿੰਡ ਜਾਂਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬੁਖਾਰ ਹੈ। ਉਸ ਨੂੰ ਘਰ ਭੇਜ ਦਿੱਤਾ ਗਿਆ, ਜਿਥੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਕਿਹਾ ਕਿ ਕੋਰੋਨਾ ਜਾਂਚ ਹੋਣ ਤੋਂ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਨੇ ਕਮਜ਼ੋਰੀ ਤੇ ਸਰੀਰ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜ਼ਿੰਦਗੀ ’ਚ ਪਹਿਲੀ ਵਾਰ ਅਜਿਹਾ ਹੋਇਆ ਸੀ।
IND vs NZ : ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਨੂੰ ਲੈ ਕੇ ICC ਨੇ ਲਿਆ ਵੱਡਾ ਫੈਸਲਾ
NEXT STORY