ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਤੇ ਮੌਜੂਦਾ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁਖੀ ਰਾਹੁਲ ਦ੍ਰਾਵਿੜ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਕੋਚ ਹੋਣਗੇ, ਜੋ ਜੁਲਾਈ ਵਿਚ ਸ਼੍ਰੀਲੰਕਾ ਦਾ ਦੌਰਾ ਕਰੇਗੀ। ਅਜਿਹਾ ਦੂਜੀ ਵਾਰ ਹੋਵੇਗਾ, ਜਦੋਂ ਦ੍ਰਾਵਿੜ ਭਾਰਤੀ ਟੀਮ ’ਚ ਕੋਚ ਦੀ ਭੂਮਿਕਾ ਨਿਭਾਉਣਗੇ। ਇਸ ਤੋਂ ਪਹਿਲਾਂ 2014 ’ਚ ਇੰਗਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਬੱਲੇਬਾਜ਼ੀ ਸਲਾਹਕਾਰ ਦੇ ਤੌਰ ’ਤੇ ਕੰਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : IND vs NZ : ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਨੂੰ ਲੈ ਕੇ ਆਈ. ਸੀ. ਸੀ. ਨੇ ਲਿਆ ਵੱਡਾ ਫੈਸਲਾ
ਇਕ ਸਮਾਚਾਰ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਐੱਨ. ਸੀ. ਏ. ਮੁਖੀ ਟੀਮ ਦੀ ਅਗਵਾਈ ਕਰਨਗੇ ਕਿਉਂਕਿ ਰਵੀ ਸ਼ਾਸਤਰੀ, ਭਰਤ ਅਰੁਣ ਤੇ ਵਿਕਰਮ ਰਾਠੌੜ ਦੀ ਤਿਕੜੀ ਟੈਸਟ ਟੀਮ ਨਾਲ ਇੰਗਲੈਂਡ ’ਚ ਹੋਵੇਗੀ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਟੀਮ ਇੰਡੀਆ ਦਾ ਕੋਚਿੰਗ ਸਟਾਫ ਯੂ. ਕੇ. ’ਚ ਹੋਵੇਗਾ ਤੇ ਇਹ ਸਭ ਤੋਂ ਵਧੀਆ ਹੈ ਕਿ ਨੌਜਵਾਨ ਟੀਮ ਨੂੰ ਦ੍ਰਾਵਿੜ ਨਿਰਦੇਸ਼ਿਤ ਕਰਨ ਕਿਉਂਕਿ ਉਹ ਪਹਿਲਾਂ ਹੀ ਲੱਗਭਗ ਸਾਰੇ ‘ਏ’ ਖਿਡਾਰੀਆਂ ਨਾਲ ਕੰਮ ਕਰ ਚੁੱਕੇ ਹਨ, ਜਿਸ ਦਾ ਫਾਇਦਾ ਨੌਜਵਾਨ ਖਿਡਾਰੀਆਂ ਨੂੰ ਹੋਵੇਗਾ।
ਇਹ ਵੀ ਪੜ੍ਹੋ : ਹਰਸ਼ਲ ਪਟੇਲ ਦਾ ਵੱਡਾ ਬਿਆਨ, ਉਮੀਦ ਹੈ ਕਿ ਭਵਿੱਖ ’ਚ RCB ਖ਼ਿਲਾਫ਼ ਕਦੀ ਨਹੀਂ ਖੇਡਾਂਗਾ
ਸਾਲ 2019 ’ਚ ਐੱਨ. ਸੀ. ਏ. ਦੇ ਮੁਖੀ ਦੇ ਰੂਪ ’ਚ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਦ੍ਰਾਵਿੜ ਅੰਡਰ-19 ਦੇ ਨਾਲ ਨਾਲ ਭਾਰਤ-ਏ ’ਚ ਨੌਜਵਾਨਾਂ ਨੂੰ ਕੋਚਿੰਗ ਦਿੰਦੇ ਸਨ। ਅਸਲ ’ਚ 2015 ’ਚ ਅੰਡਰ- 19 ਤੇ ਏ ਟੀਮ ਦੀ ਕਮਾਨ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ’ਚ ਰਾਸ਼ਟਰੀ ਟੀਮ ਲਈ ਇਕ ਠੋਸ ਬੈਂਚ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀਲੰਕਾ ਸੀਰੀਜ਼ ਦੇ ਲਈ ਭਾਰਤੀ ਟੀਮ ਦੀ ਚੋਣ ਮਹੀਨੇ ਦੇ ਅੰਤ ’ਚ ਹੋਣ ਦੀ ਉਮੀਦ ਹੈ। ਇਸ ਸੀਰੀਜ਼ ’ਚ 3 ਇਕ ਦਿਨਾ ਤੇ 3 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। 3 ਵਨਡੇ 13,16,19 ਜੁਲਾਈ ਤੇ ਟੀ-20 ਮੈਚ 22 ਤੋਂ 27 ਜੁਲਾਈ ਦਰਮਿਆਨ ਹੋਣ ਦੀ ਉਮੀਦ ਹੈ।
ਹਰਸ਼ਲ ਪਟੇਲ ਦਾ ਵੱਡਾ ਬਿਆਨ, ਉਮੀਦ ਹੈ ਕਿ ਮੈਂ ਭਵਿੱਖ ’ਚ RCB ਖ਼ਿਲਾਫ਼ ਕਦੀ ਨਹੀਂ ਖੇਡਾਂਗਾ
NEXT STORY