ਪੈਰਿਸ- ਦੁਨੀਆ ਦਾ ਦੂਸਰਾ ਨੰਬਰ ਖਿਡਾਰੀ ਅਤੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਅੱਜ ਅਮਰੀਕਾ ਦੇ ਟਾਮੀ ਪਾਲ ਨੂੰ ਹਰਾ ਕੇ ਫ੍ਰੈਂਚ ਓਪਨ ਦੇ ਸੈਮੀਫਾਈਨ ’ਚ ਪਹੁੰਚ ਗਿਆ ਹੈ। ਉੱਥੇ ਹੀ ਮਹਿਲਾ ਵਰਗ ’ਚ ਥਾਈਲੈਂਡ ਦੀ ਸਟਾਰ ਇਗਾ ਸਵਿਯਾਤੇਕ ਅਤੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਆਰਿਨਾ ਸਬਾਲੇਂਕਾ ਨੇ ਵੀ ਅਗਲੇ ਦੌਰ ’ਚ ਥਾਂ ਬਣਾ ਲਈ ਹੈ।
ਸਪੇਨ ਦੇ ਚੌਟੀ ਦੇ ਖਿਡਾਰੀ ਅਲਕਾਰਾਜ਼ ਨੇ ਟਾਮੀ ਪਾਲ ’ਤੇ 1 ਘੰਟਾ 34 ਮਿੰਟ ਤੱਕ ਚੱਲੇ ਮੁਕਾਬਲੇ ’ਚ 6-0, 6-1, 6-4 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਰੋਲਾਂਡ-ਗੈਰੋਸ ’ਚ ਲਗਾਤਾਰ ਤੀਸਰੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਸੈਮੀਫਾਈਨਲ ’ਚ ਅਲਕਰਾਜ਼ ਦਾ ਸਾਹਮਣਾ ਇਟਲੀ ਦੇ ਲੋਰੇਂਜੋ ਮੁਸੇਟੀ ਨਾਲ ਹੋਵੇਗਾ। ਇਟਲੀ ਦੇ ਟੈਨਿਸ ਖਿਡਾਰੀ ਲੋਰੇਂਜੋ ਮੁਸੇਟੀ ਨੇ ਫ੍ਰੈਂਚ ਓਪਨ ’ਚ ਅਮਰੀਕਾ ਨੂੰ ਟਿਯਾਫੋ ਨੂੰ 6-2,4-6, 7-5, 6-2 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਸੁਸੇਟੀ ਨੇ ਪਹਿਲੀ ਵਾਰ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ ਹੈ। ਉੱਥੇ ਹੀ ਮਹਿਲਾ ਵਰਗ ’ਚ ਪੋਲੈਂਡ ਦੀ ਸਟਾਰ ਟੈਨਿਸ ਖਿਡਾਰਨ ਇਗਾ ਸਵਿਯਾਤੇਕ ਨੇ ਕੁਆਰਟਰ ਫਾਈਨਲ ’ਚ ਯੂਕ੍ਰੇਨ ਦੀ ਏਲੀਨਾ ਸਵਿਤੋਲਿਨਾ ਨੂੰ 6-1, 7-5 ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ।
ਸੈਮੀਫਾਈਨਲ ’ਚ ਸਵਿਯਾਤੇਕ ਦਾ ਮੁਕਾਬਲਾ ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨਾਲ ਹੋਵੇਗਾ। ਸਬਾਲੇਂਕਾ ਨੇ ਚੀਨ ਦੀ ਕਿਨਵੇਨ ਝੇਂਗ ਨੂੰ 7-6, 6-3 ਨਾਲ ਹਰਾ ਕੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ ਹੈ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਏਟਕਿੰਸਨ ਦਾ ਭਾਰਤ ਖਿਲਾਫ ਪਹਿਲੇ ਟੈਸਟ ’ਚ ਖੇਡਣਾ ਸ਼ੱਕੀ
NEXT STORY