ਨਵੀਂ ਦਿੱਲੀ- ਫ੍ਰੈਂਚ ਟੈਨਿਸ ਫ੍ਰੈਡਰੇਸ਼ਨ ਨੇ ਕਿਹਾ ਕਿ ਜਦੋਂ ਸਤੰਬਰ 'ਚ ਫ੍ਰੈਂਚ ਓਪਨ ਸ਼ੁਰੂ ਹੋਵੇਗਾ ਤਾਂ ਪ੍ਰਸ਼ੰਸਕਾਂ ਨੂੰ ਇਸ 'ਚ ਭਾਗੀਦਾਰੀ ਕਰਨ ਦੀ ਇਜ਼ਾਜਤ ਹੋਵੇਗੀ। ਟੂਰਨਾਮੈਂਟ ਦੀ ਵੈੱਬਸਾਈਟ 'ਤੇ ਪਾਏ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਟਿਕਟਾਂ ਦੀ ਵਿਕਰੀ 9 ਜੁਲਾਈ ਤੋਂ ਸ਼ੁਰੂ ਹੋਵੇਗੀ। ਚਾਰ ਲੋਕਾਂ ਨੂੰ ਹੀ ਇਕੱਠੇ ਬੈਠਣ ਦੀ ਇਜ਼ਾਜਤ ਹੋਵੇਗੀ ਤੇ ਹਰ ਗਰੁੱਪ ਦੇ ਵਿਚ ਇਕ ਸੀਟ ਖਾਲੀ ਛੱਡੀ ਜਾਵੇਗੀ।
ਸਮਾਚਾਰ ਏਜੰਸੀ ਏ. ਐੱਫ. ਪੀ. ਦੇ ਅਨੁਸਾਰ ਇਸਦਾ ਮਤਲਬ ਇਹ ਹੋਇਆ ਕਿ 27 ਸਤੰਬਰ ਤੋਂ 11 ਅਕਤੂਬਰ ਤੱਕ ਚੱਲਣ ਵਾਲੇ ਟੂਰਨਾਮੈਂਟ 'ਚ ਹਰ ਰੋਜ਼ 20 ਹਜ਼ਾਰ ਦਰਸ਼ਕ ਆ ਸਕਣਗੇ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅਨੁਸਾਰ, ਫਰਾਂਸ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ 30 ਹਜ਼ਾਰ ਲੋਕਾਂ ਦੀ ਜਾਨ ਗਈ ਹੈ ਤੇ 2 ਲੱਖ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ।
ਇੰਟਰ ਮਿਲਾਨ ਨੇ ਬ੍ਰੇਸੀਆ ਨੂੰ 6-0 ਨਾਲ ਦਿੱਤੀ ਕਰਾਰੀ ਹਾਰ
NEXT STORY