ਮੁੰਬਈ— ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਹੁਨਰ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਇਕ ਚੰਗਾ ਕਪਤਾਨ ਆਪਣੇ ਸਾਥੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸੱਜੇ ਹੱਥ ਦਾ ਬੱਲੇਬਾਜ਼ ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਹੈ। ਰੋਹਿਤ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਨੇ ਰਿਕਾਰਡ ਪੰਜ ਵਾਰ ਆਈ.ਪੀ.ਐੱਲ. ਖਿਤਾਬ ਜਿੱਤੇ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਨੇ 2013 'ਚ ਉਨ੍ਹਾਂ ਦੀ ਅਗਵਾਈ 'ਚ ਚੈਂਪੀਅਨਸ ਲੀਗ ਟੀ-20 ਟੂਰਨਾਮੈਂਟ ਵੀ ਜਿੱਤਿਆ ਸੀ।
ਮੌਜੂਦਾ ਵਿਸ਼ਵ ਕੱਪ 'ਚ ਰੋਹਿਤ ਨੇ ਹੁਣ ਤੱਕ ਬੱਲੇਬਾਜ਼ ਅਤੇ ਕਪਤਾਨ ਵਜੋਂ ਆਪਣੀ ਛਾਪ ਛੱਡੀ ਹੈ। ਭਾਰਤ ਨੇ ਲੀਗ ਪੜਾਅ ਦੇ ਸਾਰੇ ਨੌਂ ਮੈਚ ਜਿੱਤ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਿੱਥੇ ਬੁੱਧਵਾਰ ਨੂੰ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਗੰਭੀਰ ਨੇ ਕਿਹਾ, 'ਇੱਕ ਚੰਗਾ ਕਪਤਾਨ ਤੁਹਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਤਾਂ ਕਿ ਡਰੈਸਿੰਗ ਰੂਮ ਨਾ ਸਿਰਫ਼ ਉਸ ਲਈ ਸਗੋਂ ਹੋਰ ਖਿਡਾਰੀਆਂ ਲਈ ਵੀ ਸੁਰੱਖਿਅਤ ਜਗ੍ਹਾ ਬਣ ਜਾਵੇ ਅਤੇ ਰੋਹਿਤ ਸ਼ਰਮਾ ਨੇ ਅਜਿਹਾ ਕੀਤਾ ਹੈ।'
ਇਹ ਵੀ ਪੜ੍ਹੋ : CWC 23 : ਨੀਦਰਲੈਂਡ ਨੂੰ ਕਰਾਰੀ ਹਾਰ ਦਿੰਦੇ ਹੋਏ ਟੀਮ ਇੰਡੀਆ ਨੇ ਬਣਾਇਆ ਇਹ ਵੱਡਾ ਰਿਕਾਰਡ
ਉਨ੍ਹਾਂ ਕਿਹਾ, 'ਇਹੀ ਕਾਰਨ ਹੈ ਕਿ ਰੋਹਿਤ ਨੇ ਪੰਜ ਆਈ.ਪੀ.ਐਲ. ਟਰਾਫੀਆਂ ਜਿੱਤੀਆਂ ਹਨ। ਇਹੀ ਕਾਰਨ ਹੈ ਕਿ ਜਦੋਂ ਉਸਨੇ ਅੰਤਰਰਾਸ਼ਟਰੀ ਮੈਚਾਂ ਵਿੱਚ ਕਪਤਾਨੀ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਜਿੱਤ ਦੇ ਅੰਕੜੇ ਸ਼ਾਨਦਾਰ ਸਨ। ਜੇਕਰ ਅੰਕੜਿਆਂ ਅਤੇ ਟਰਾਫੀਆਂ ਦੀ ਗੱਲ ਕਰੀਏ ਤਾਂ ਉਸ ਨੇ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਨੇ ਡਰੈਸਿੰਗ ਰੂਮ ਨੂੰ ਕਾਫੀ ਆਰਾਮਦਾਇਕ ਬਣਾਇਆ ਹੈ।
ਸਾਬਕਾ ਆਸਟ੍ਰੇਲੀਆਈ ਕਪਤਾਨ ਐਰੋਨ ਫਿੰਚ ਪਾਵਰਪਲੇ 'ਚ ਰੋਹਿਤ ਦੀ ਹਮਲਾਵਰ ਪਹੁੰਚ ਨੂੰ ਪਸੰਦ ਕਰਦੇ ਹਨ। ਉਸ ਨੇ ਕਿਹਾ, 'ਰੋਹਿਤ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧਦਾ ਗਿਆ ਤਾਂ ਵਿਕਟ ਹੌਲੀ ਹੁੰਦੀ ਗਈ। ਅਜਿਹੇ 'ਚ ਸ਼ੁਰੂਆਤੀ ਪਾਵਰਪਲੇ 'ਚ ਵਿਰੋਧੀ ਟੀਮ 'ਤੇ ਦਬਾਅ ਬਣਾਉਣਾ ਅਸਲ 'ਚ ਜ਼ਰੂਰੀ ਹੋ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੁਲਦੀਪ ਤੇ ਜਡੇਜਾ ਖਿਲਾਫ ਖੇਡ ਕੇ ਬਹੁਤ ਕੁਝ ਸਿੱਖਿਆ : ਡੱਚ ਬੱਲੇਬਾਜ਼ ਨਿਦਾਮਨੁਰੂ
NEXT STORY