ਨਵੀਂ ਦਿੱਲੀ : ਆਈ. ਪੀ. ਐੱਲ. 2019 ਵਿਚ ਵੀਰਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾਉਣ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਕਾਫੀ ਉਤਸ਼ਾਹਤ ਦਿਸੇ ਅਤੇ ਉਨ੍ਹਾਂ ਦਾ ਹੋਣਾ ਵੀ ਲਾਜ਼ਮੀ ਹੈ। ਸ਼ੁਰੂਆਤੀ 6 ਮੈਚਾਂ ਵਿਚ ਲਗਾਤਾਰ ਹਾਰਨ ਤੋਂ ਬਾਅਦ ਪਿਛਲੇ 5 ਮੈਚਾਂ ਵਿਚ ਬੈਂਗਲੁਰੂ ਦੀ ਇਹ ਚੌਥੀ ਜਿੱਤ ਹੈ ਜਿਸ ਦੇ ਨਾਲ ਹੀ ਪਲੇਆਫ 'ਚ ਪਹੁੰਚਣ ਦੀਆਂ ਉਸ ਦੀਆਂ ਉਮੀਦਾਂ ਇਕ ਵਾਰ ਫਿਰ ਜ਼ਿੰਦਾ ਹੋ ਗਈਆਂ ਹਨ।
ਮੈਚ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੇ ਪੁਰਾਣੇ ਟੀਮ ਮੇਟ ਕ੍ਰਿਸ ਗੇਲ ਨਾਲ ਮੈਦਾਨ 'ਤੇ ਮਸਤੀ ਕਰਦੇ ਦਿਸੇ।
ਪਿਛਲੇ ਸੀਜ਼ਨ ਕਿੰਗਜ਼ ਇਲੈਵਨ ਪੰਜਾਬ ਟੀਮ ਵਿਚ ਸ਼ਾਮਲ ਹੋਏ ਕ੍ਰਿਸ ਗੇਲ ਉਸ ਤੋਂ ਪਹਿਲਾਂ ਤੱਕ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਸੀ ਅਤੇ ਵਿਰਾਟ ਕੋਹਲੀ ਦੇ ਨਾਲ ਮਿਲ ਕੇ ਬੈਂਗਲੁਰੂ ਦੀ ਪਾਰੀ ਦਾ ਆਗਾਜ਼ ਕਰਦੇ ਸੀ।
ਜਦੋਂ ਇਹ ਦੋਵੇਂ ਬੱਲੇਬਾਜ਼ ਨਾਲ ਖੇਡਦੇ ਸੀ ਤਾਂ ਉਨ੍ਹਾਂ ਦੀ ਦੋਸਤੀ ਦੀ ਕਾਫੀ ਚਰਚਾ ਹੁੰਦੀ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਕੋਹਲੀ ਅਤੇ ਗੇਲ ਮੈਦਾਨ ਦੇ ਬਾਹਰ ਵੀ ਕਾਫੀ ਚੰਗੇ ਦੋਸਤ ਹਨ ਪਰ ਪਿਛਲੇ ਸੀਜ਼ਨ ਜਦੋਂ ਗੇਲ ਨੂੰ ਨਿਲਾਮੀ ਵਿਚ ਨਹੀਂ ਖਰੀਦਿਆਂ ਗਿਆ ਤਾਂ ਇਹ ਅਫਵਾਹਾਂ ਵੀ ਉਡੀਆਂ ਕੀ ਕੋਹਲੀ ਅਤੇ ਗੇਲ ਦੀ ਦੋਸਤੀ ਵਿਚ ਦਰਾਰ ਆ ਗਈ ਹੈ। ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੋਇਆ। ਦੋਵੇਂ ਖਿਡਾਰੀ ਆਈ. ਪੀ. ਐੱਲ. 'ਚ ਵਖ-ਵਖ ਟੀਮਾਂ ਲਈ ਖੇਡ ਰਹੇ ਹਨ ਪਰ ਕੋਹਲੀ ਅਤੇ ਗੇਲ ਦੀ ਦੋਸਤੀ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਹੈ। ਇਸਦਾ ਅੰਦਾਜ਼ਾ ਦੋਵਾਂ ਦੇ ਗਲੇ ਲੱਗਣ ਵਾਲੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ।
ਮੈਚ ਤੋਂ ਬਾਅਦ ਕ੍ਰਿਸ ਗੇਲ ਅਤੇ ਏ. ਬੀ. ਡਿਵਿਲੀਅਰਜ਼ ਨੇ ਵੀ ਇਕ-ਦੂਜੇ ਨਾਲ ਕਾਫੀ ਸਮਾਂ ਬਿਤਾਇਆ। ਦੱਸ ਦਈਅ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਕੱਠੇ ਬੈਂਗਲੁਰੂ ਟੀਮ ਲਈ ਕਾਫੀ ਕ੍ਰਿਕਟ ਖੇਡਿਆ ਹੈ।
ਇਸ ਤੋਂ ਇਲਾਵਾ ਕ੍ਰਿਸ ਗੇਲ ਪਾਰਥਿਵ ਪਟੇਲ ਅਤੇ ਬੈਂਗਲੁਰੂ ਦੇ ਗੇਂਦਬਾਜ਼ੀ ਕੋਚ ਆਸ਼ੀਸ਼ ਨੇਹਰਾ ਦੇ ਨਾਲ ਵੀ ਮਸਤੀ ਕਰਦੇ ਦਿਸੇ।
RCB ਨੂੰ ਲੱਗਾ ਵੱਡਾ ਝਟਕਾ, ਇਹ ਸਟਾਰ ਖਿਡਾਰੀਆਂ ਹੋਇਆ ਟੀਮ 'ਚੋਂ ਬਾਹਰ
NEXT STORY