ਨੈਸ਼ਨਲ ਡੈਸਕ : ਪੰਡਾਲ ਵਿੱਚ ਵਿਆਹ ਲਈ ਬਾਰਾਤਾਂ ਤਾਂ 2 ਆ ਗਈਆਂ। ਲਾੜੇ ਵੀ 2 ਸਜੇ, ਦੋਵਾਂ ਨੇ ਸਹਿਰਾ ਲਗਾਇਆ। ਦੋਵੇਂ ਘੋੜੀ 'ਤੇ ਬੈਠ ਪੰਡਾਲ ਤਕ ਪਹੁੰਚੇ। ਮਗਰ-ਮਗਰ ਇਨ੍ਹਾਂ ਦੇ ਬਾਰਾਤੀ ਵੀ ਨੱਚਦੇ ਝੂਮਦੇ ਪੰਡਾਲ ਤਕ ਆਏ ਪਰ ਇਨ੍ਹਾਂ ਦੇ ਵਿਆਹ ਦੀ ਖਾਸ ਗੱਲ ਇਹ ਸੀ ਕਿ ਲਾੜੇ ਤਾਂ 2 ਪਹੁੰਚ ਗਏ ਪਰ ਲਾੜੀ ਇਕ ਵੀ ਨਹੀਂ ਸੀ। ਹੋ ਗਏ ਨਾ ਹੈਰਾਨ, ਜੀ ਹਾਂ ਇਹ ਸੱਚ ਹੈ, ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ। ਵੀਡੀਓ ਵੇਖ ਹਰ ਕੋਈ ਹੈਰਾਨ ਹੈ।
ਆਓ ਤਹਾਨੂੰ ਦੱਸਦੇ ਹਾਂ ਕਿ ਅਸਲ ਵਿੱਚ ਹੋਇਆ ਹੈ ਕੀ ਹੈ? ਦਰਅਸਲ ਇਹ ਵਿਆਹ ਦੋਵੇਂ ਲਾੜਿਆਂ ਦਾ ਹੋਇਆ ਹੈ। ਇਨ੍ਹਾਂ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਣ ਨੂੰ ਮਿਲ ਰਹੀ ਹੈ, ਜਿਸ 'ਚ ਪਿਆਰ, ਏਕਤਾ ਅਤੇ ਸੱਭਿਆਚਾਰ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ! 'ਡਬਲ ਬਾਰਾਤ' ਇਸ ਵਿਆਹ ਦੀ ਸਭ ਤੋਂ ਖਾਸ ਗੱਲ ਸੀ, ਜਿਸ ਨੇ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ।

ਇਸ ਵਾਇਰਲ ਵੀਡੀਓ 'ਚ ਦੋਵੇਂ ਲਾੜੇ ਖੁਸ਼ੀ ਨਾਲ ਨੱਚਦੇ ਨਜ਼ਰ ਆ ਰਹੇ ਹਨ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਢੋਲ ਦੀ ਤਾਣ 'ਤੇ ਨੱਚ ਕੇ ਇਸ ਜਾਦੂਈ ਪਲ ਨੂੰ ਜੀਉਂਦੇ ਹੋਏ ਨਜ਼ਰ ਆਏ। ਇਹ ਵਿਆਹ ਰਵਾਇਤੀ ਰੀਤੀ ਰਿਵਾਜਾਂ ਅਤੇ ਆਧੁਨਿਕ ਪਿਆਰ ਦਾ ਇੱਕ ਸੁੰਦਰ ਸੁਮੇਲ ਸੀ, ਜਿਸ ਨੇ ਸਾਬਤ ਕੀਤਾ ਕਿ ਪਿਆਰ ਹਰ ਕੰਧ ਨੂੰ ਤੋੜ ਸਕਦਾ ਹੈ।
ਡਬਲ ਬਾਰਾਤ, ਮੇਰਾ ਪਹਿਲਾ ਭਾਰਤੀ ਸਮਲਿੰਗੀ ਵਿਆਹ!
ਵਿਆਹ ਦੀ ਕੋਰੀਓਗ੍ਰਾਫਰ ਅਕਾਂਕਸ਼ਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ - ਇਸ ਵਿਆਹ ਦੀ ਇਤਿਹਾਸਕ ਦੋਹਰੀ ਬਾਰਾਤ (ਡਬਲ ਬਾਰਾਤ) ਅਤੇ ਬੋਲੀਆਂ... ਇਹ ਦੇਖ ਕੇ ਮੇਰਾ ਦਿਲ ਭਰ ਗਿਆ ਕਿ ਦੋਸਤਾਂ ਦੇ ਨਾਲ-ਨਾਲ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਆਪਣੀ ਪੁਰਾਣੀ ਸੋਚ ਨੂੰ ਪਾਸੇ ਰੱਖ ਕੇ ਆਪਣੇ ਪੁੱਤਰਾਂ ਦਾ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਉਹ ਬਣਨ ਦਿੱਤਾ ਜੋ ਉਹ ਅਸਲ ਵਿੱਚ ਹਨ।

ਇਸ ਵੀਡੀਓ ਨੂੰ ਕੁਝ ਹੀ ਦਿਨਾਂ ਵਿੱਚ 8.8 ਮਿਲੀਅਨ (88 ਲੱਖ) ਵਿਊਜ਼ ਮਿਲ ਚੁੱਕੇ ਹਨ, ਜਿਸ ਨੂੰ ਸਾਢੇ ਪੰਜ ਹਜ਼ਾਰ ਤੋਂ ਵੱਧ ਯੂਜ਼ਰਸ ਵੱਲੋਂ 1 ਲੱਖ 12 ਹਜ਼ਾਰ ਲਾਈਕਸ ਅਤੇ ਪ੍ਰਤੀਕਿਰਿਆਵਾਂ ਮਿਲ ਚੁੱਕੀਆਂ ਹਨ। ਇੱਕ ਵਿਅਕਤੀ ਨੇ ਲਿਖਿਆ- ਦੁਨੀਆ ਨੂੰ ਹੋਰ ਪਿਆਰ ਦੀ ਲੋੜ ਹੈ, ਇਹੀ ਅਸਲ ਪਿਆਰ ਹੈ। ਜਦੋਂ ਕਿ ਦੂਜੇ ਨੇ ਲਿਖਿਆ - ਇਹ ਪਿਆਰ ਅਤੇ ਊਰਜਾ ਨਾਲ ਭਰਪੂਰ ਇੱਕ ਬਹੁਤ ਹੀ ਖੂਬਸੂਰਤ ਵਿਆਹ ਹੈ। ਜਦਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ- ਗੇਅ ਹਨ ਜਾਂ ਨਾ, ਜਦੋਂ ਦੋ ਲੋਕ ਵਿਆਹ ਕਰਦੇ ਹਨ, ਭੰਗੜਾ ਹੁੰਦਾ ਹੈ, ਰੌਲਾ ਪੈਂਦਾ ਹੈ ਅਤੇ ਪਰਿਵਾਰ ਇਕੱਠੇ ਹੁੰਦਾ ਹੈ, ਤਾਂ ਖੁਸ਼ੀ ਹੀ ਖੁਸ਼ੀ ਹੁੰਦੀ ਹੈ!
ਰੀਲ ਬਣਾਉਣ ਦਾ ਸ਼ੌਕ ਮਹਿਲਾ ਇੰਸਪੈਕਟਰ ਨੂੰ ਪਿਆ ਭਾਰੀ, ਥਾਣੇ ਪਹੁੰਚਦੇ ਹੀ SP ਨੇ ਲਿਆ ਲੰਮੇਂ ਹੱਥੀਂ
NEXT STORY