ਨਵੀਂ ਦਿੱਲੀ (ਨਿਕਲੇਸ਼ ਜੈਨ)- ਪਿਛਲੇ 8 ਦਿਨਾਂ ਤੋਂ ਚੱਲ ਰਹੇ ਦਿੱਲੀ ਓਪਨ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਾਰਜੀਆ ਦੇ ਲੇਵਨ ਪੰਸੂਲਾਈਆ ਨੇ ਆਪਣੇ ਨਾਂ ਕਰ ਲਿਆ ਹੈ। ਲੇਵਨ ਦੇ ਖੇਡ ਜੀਵਨ ਵਿਚ ਉਸ ਦਾ ਇਹ ਤੀਸਰਾ ਖਿਤਾਬ ਹੈ, ਜੋ ਉਸ ਨੇ ਭਾਰਤ ਵਿਚ ਜਿੱਤਿਆ। ਇਸ ਤੋਂ ਪਹਿਲਾਂ ਉਹ 2 ਮੁੰਬਈ ਇੰਟਰਨੈਸ਼ਨਲ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ।
ਅੱਜ ਦੇ ਮੁਕਾਬਲੇ ਵਿਚ ਪਹਿਲੇ ਬੋਰਡ 'ਤੇ ਜਾਰਜੀਆ ਦੇ ਲੇਵਨ ਪੰਸੂਲਾਈਆ ਅਤੇ ਭਾਰਤ ਦੇ ਸੁਨੀਲ ਨਾਰਾਇਣ ਵਿਚਾਲੇ ਮੁਕਾਬਲਾ ਡਰਾਅ ਰਿਹਾ। ਇਸ ਨਾਲ ਦੋਵੇਂ ਖਿਡਾਰੀ 8 ਅੰਕਾਂ 'ਤੇ ਆ ਗਏ। ਟੇਬਲ ਨੰਬਰ 2 ਤੋਂ ਲੈ ਕੇ 6 ਤੱਕ ਆਏ ਸਿੱਧੇ ਨਤੀਜਿਆਂ ਨੇ ਰੋਮਾਂਚ ਵਧਾ ਦਿੱਤਾ ਕਿਉਂਕਿ 7 ਖਿਡਾਰੀ 8 ਅੰਕਾਂ 'ਤੇ ਆ ਗਏ। ਇਸ ਤਰ੍ਹਾਂ ਟਾਈਬ੍ਰੇਕ ਦੇ ਆਧਾਰ 'ਤੇ ਜਾਰਜੀਆ ਦੇ ਲੇਵਨ ਪੰਸੂਲਾਈਆ ਪਹਿਲੇ, ਈਰਾਨ ਦੇ ਮੋਸੌਦ ਮੋਸੇਦਗਾਪੋਰ ਦੂਸਰੇ, ਬੇਲਾਰੂਸ ਦਾ ਸਟੂਪਿਕ ਕਿਰਿਲ ਤੀਸਰੇ, ਤਜ਼ਾਕਿਸਤਾਨ ਦਾ ਫਾਰੂਕ ਓਮਾਨਤੋਵ ਚੌਥੇ, ਭਾਰਤ ਦਾ ਦੀਪਤਯਾਨ ਘੋਸ਼ 5ਵੇਂ, ਅਭਿਜੀਤ ਗੁਪਤਾ ਛੇਵੇਂ ਅਤੇ ਸੁਨੀਲ ਨਾਰਾਇਣ 7ਵੇਂ ਸਥਾਨ 'ਤੇ ਰਿਹਾ।
ਮਹਿਲਾ ਖਿਡਾਰੀਆਂ ਵਿਚ ਕੋਲੰਬੀਆ ਦੀ ਏਂਜੇਲਾ ਫਰਾਂਕੋ ਦੂਸਰੇ ਤੇ ਬੋਮਿਨੀ ਅਕਸ਼ਯਾ ਤੀਸਰੇ ਸਥਾਨ 'ਤੇ ਰਹੀ। ਲੇਵਨ ਨੂੰ ਆਪਣੀ ਖਿਤਾਬੀ ਜਿੱਤ ਨਾਲ 6 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਈਰਾਨ ਦੇ ਮੋਸੇਦਗਾਪੋਰ ਨੂੰ 5 ਲੱਖ ਰੁਪਏ ਅਤੇ ਬੇਲਾਰੂਸ ਦੇ ਸਟੁਪਿਕ ਕਿਰਿਲ ਨੂੰ 4 ਲੱਖ ਰੁਪਏ ਮਿਲੇ। ਟੂਰਨਾਮੈਂਟ ਵਿਚ 3 ਵਰਗਾਂ ਵਿਚ ਕੁਲ 1 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਵੰਡੀ ਗਈ।
ਨਡਾਲ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ
NEXT STORY