ਬੈਂਗਲੁਰੂ- ਭਾਰਤੀ ਪੁਰਸ਼ ਹਾਕੀ ਟੀਮ ਦੇ ਫਾਰਵਰਡ ਰਮਨਦੀਪ ਸਿੰਘ ਦਾ ਮੰਨਣਾ ਹੈ ਕਿ ਟੋਕੀਓ ਓਲੰਪਿਕ ਦੇ ਪਹਿਲੇ ਮੈਚ ਵਿਚ ਵਧੀਆ ਪ੍ਰਦਰਸ਼ਨ ਟੀਮ ਨੂੰ ਸਹੀ ਲੈਅ ਦੇਵੇਗਾ। ਭਾਰਤੀ ਪੁਰਸ਼ ਟੀਮ ਨੂੰ ਪੂਲ-ਏ ਵਿਚ ਮੌਜੂਦਾ ਓਲੰਪਿਕ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਨਿਊਜ਼ੀਲੈਂਡ, ਸਪੇਨ ਅਤੇ ਮੇਜ਼ਬਾਨ ਜਾਪਾਨ ਦੇ ਨਾਲ ਰੱਖਿਆ ਗਿਆ ਹੈ। ਉਹ 24 ਜੁਲਾਈ ਨੂੰ ਟੋਕੀਓ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਆਪਣੇ ਪਹਿਲੇ ਦੌਰ ਦੇ ਰੌਬਿਨ ਲੀਗ ਮੈਚ ਵਿਚ ਉਹ ਨਿਊਜ਼ੀਲੈਂਡ ਨਾਲ ਭਿੜੇਗੀ।
ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ
ਰਮਨਦੀਪ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਪਹਿਲੇ ਮੈਚ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਾਂ। ਨਿਊਜ਼ੀਲੈਂਡ ਦੇ ਵਿਰੁੱਧ ਇਕ ਵਧੀਆ ਨਤੀਜਾ ਬਾਕੀ ਟੂਰਨਾਮੈਂਟਾਂ ਦੇ ਲਈ ਸਾਡੀ ਲੈਅ ਪ੍ਰਦਾਨ ਕਰੇਗਾ। ਅਸੀਂ ਮੌਜੂਦਾ 'ਚ ਓਲੰਪਿਕ ਪ੍ਰੋਗਰਾਮ ਦੀ ਨਕਲ ਕਰ ਰਹੇ ਹਾਂ। ਓਲੰਪਿਕ ਕੋਰ ਗਰੁੱਪ ਵਿਚ ਵੱਖ-ਵੱਖ ਸੰਯੋਜਨਾਂ ਵਾਲੀ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਕੋਚਿੰਗ ਸਟਾਫ ਨੇ ਅਜਿਹਾ ਮਾਹੌਲ ਬਣਾਇਆ ਹੈ ਜਿਵੇਂ ਓਲੰਪਿਕ 'ਚ ਵਰਗਾ ਹੋਵੇਗਾ। ਓਲੰਪਿਕ ਕੋਰ ਗਰੁੱਪ ਦੇ ਲਈ ਸਪੋਰਟਸ ਅਥਾਰਟੀ ਆਫ ਇੰਡੀਆ, ਬੈਂਗਲੁਰੂ ਦੇ ਕੇਂਦਰ 'ਚ ਚੱਲ ਰਹੇ ਰਾਸ਼ਟਰੀ ਕੋਚਿੰਗ ਕੈਂਪ ਵਿਚ ਕੋਚਿੰਗ ਸਟਾਫ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਦੇ ਮਾਹੌਲ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ
NEXT STORY