ਕਾਨਪੁਰ, (ਭਾਸ਼ਾ)– ਭਾਰਤ ਦੇ ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਨੇ ਮੰਗਲਵਾਰ ਨੂੰ ਸਵੀਕਾਰ ਕੀਤਾ ਕਿ ਟੈਸਟ ਕੇਂਦਰਾਂ ਦੀ ਗਿਣਤੀ ਘੱਟ ਹੋਣ ਨਾਲ ਖਿਡਾਰੀਆਂ ਨੂੰ ਫਾਇਦਾ ਮਿਲੇਗਾ ਪਰ ਉਸ ਨੇ ਕਿਹਾ ਕਿ ਭਾਰਤ ਦੇ ਸਬੰਧ ਇਸ ’ਤੇ ਟਿੱਪਣੀ ਕਰਨਾ ਉਸਦੇ ਕਾਰਜਖੇਤਰ ਵਿਚ ਨਹੀਂ ਹੈ।
ਕਾਨਪੁਰ ਵਿਚ ਗ੍ਰੀਨ ਪਾਰਕ ਸਟੇਡੀਅਮ ਦੇ ਖਰਾਬ ਡ੍ਰੇਨੇਜ਼ ਪ੍ਰਬੰਧਾਂ ਨੂੰ ਲੈ ਕੇ ਆਲੋਚਨਾ ਵਿਚਾਲੇ ਟੈਸਟ ਕੇਂਦਰਾਂ ਨੂੰ ਲੈ ਕੇ ਬਹਿਸ ਫਿਰ ਸ਼ੁਰੂ ਹੋ ਗਈ ਹੈ। ਕਾਨਪੁਰ ਟੈਸਟ ਵਿਚ ਗਿੱਲੀ ਆਊਟਫੀਲਡ ਕਾਰਨ ਪੂਰੇ ਦੋ ਦਿਨ ਦੀ ਖੇਡ ਨਹੀਂ ਹੋ ਸਕੀ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਆਸਟ੍ਰੇਲੀਆ ਤੇ ਇੰਗਲੈਂਡ ਦੀ ਤਰ੍ਹਾਂ ਭਾਰਤ ਵਿਚ ਵੀ 5 ਟੈਸਟ ਕੇਂਦਰ ਹੋਣੇ ਚਾਹੀਦੇ ਹਨ।
ਅਸ਼ਵਿਨ ਨੇ ਕਿਹਾ, ‘‘ਟੈਸਟ ਕੇਂਦਰ ਘੱਟ ਹੋਣ ਨਾਲ ਕੀ ਖਿਡਾਰੀਆਂ ਨੂੰ ਫਾਇਦਾ ਮਿਲੇਗਾ। ਬਿਲਕੁਲ ਹੋਵੇਗਾ ਕਿਉਂਕਿ ਜਦੋਂ ਅਸੀਂ ਆਸਟ੍ਰੇਲੀਆ ਜਾਂਦੇ ਹਾਂ ਤਾਂ ਪੰਜ ਟੈਸਟ ਕੇਂਦਰਾਂ ’ਤੇ ਹੀ ਖੇਡਦੇ ਹਾਂ। ਕੈਨਬਰਾ ਵਿਚ ਨਹੀਂ ਖੇਡਦੇ ਜਾਂ ਕਿਸੇ ਹੋਰ ਜਗ੍ਹਾ ’ਤੇ ਨਹੀਂ। ਅਜਿਹਾ ਹੀ ਇੰਗਲੈਂਡ ਵਿਚ ਵੀ ਹੁੰਦਾ ਹੈ।’’
ਉਸ ਨੇ ਕਿਹਾ, ‘‘ਉਨ੍ਹਾਂ ਦੇ ਚੋਣਵੇਂ ਟੈਸਟ ਕੇਂਦਰ ਹੁੰਦੇ ਹਨ। ਇਨ੍ਹਾਂ ਵਿਚੋਂ ਕੁਝ ’ਤੇ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਹੁੰਦੀ ਹੈ। ਕੀ ਭਾਰਤ ਵਿਚ ਅਜਿਹਾ ਹੋ ਸਕਦਾ ਹੈ। ਇਸ ’ਤੇ ਟਿੱਪਣੀ ਕਰਨਾ ਮੇਰੇ ਕਾਰਜਖੇਤਰ ਵਿਚ ਨਹੀਂ ਆਉਂਦਾ।’’
ਆਸਟ੍ਰੇਲੀਆ ਵਿਚ ਟੈਸਟ ਮੈਲਬੋਰਨ, ਸਿਡਨੀ, ਪਰਥ, ਬ੍ਰਿਸਬੇਨ ਤੇ ਐਡੀਲੇਡ ਵਿਚ ਹੀ ਖੇਡੇ ਜਾਂਦੇ ਹਨ। ਉੱਥੇ ਹੀ, ਇੰਗਲੈਂਡ ਵਿਚ ਲੰਡਨ, ਬਰਮਿੰਘਮ, ਮਾਨਚੈਸਟਰ, ਨਾਟਿੰਘਮ ਤੇ ਐਜ਼ਬੈਸਟਨ ਵਿਚ ਟੈਸਟ ਖੇਡੇ ਜਾਂਦੇ ਹਨ।
ਅਸ਼ਵਿਨ ਨੇ ਕਿਹਾ,‘‘ਇੰਨੇ ਸਾਰੇ ਟੈਸਟ ਕੇਂਦਰਾਂ ’ਤੇ ਖੇਡਣ ਦਾ ਭਾਰਤੀ ਕ੍ਰਿਕਟਰਾਂ ਨੂੰ ਕੀ ਫਾਇਦਾ ਹੋਵੇਗਾ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਦੇਸ਼ ਦੇ ਹਰ ਕੋਨੇ ਤੋਂ ਕ੍ਰਿਕਟਰ ਮਿਲਣਗੇ। ਇਹ ਬਹੁਤ ਵੱਡਾ ਦੇਸ਼ ਹੈ ਤੇ ਅਜਿਹੇ ਦੇਸ਼ ਵਿਚ ਕ੍ਰਿਕਟਰਾਂ ਵਿਚ ਦੇਸ਼ ਲਈ ਖੇਡਣ ਦਾ ਇਸ ਤਰ੍ਹਾਂ ਦਾ ਜਨੂੰਨ ਕਾਫੀ ਹਾਂ-ਪੱਖੀ ਹੈ।’’ ਉਸ ਨੇ ਕਿਹਾ,‘‘ਇਸ ਤੋਂ ਇਲਾਵਾ ਟੈਸਟ ਮੈਚ ਕਰਵਾਉਣ ਲਈ ਮੌਸਮ ਤੇ ਡ੍ਰੇਨੇਜ਼ ਵਰਗੇ ਅਹਿਮ ਪਹਿਲੂਆਂ ’ਤੇ ਵੀ ਨਿਵੇਸ਼ ਕਰਨਾ ਪੈਂਦਾ ਹੈ।’’
ਚੈਂਪੀਅਨਸ ਟਰਾਫੀ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ, ਬਾਬਰ ਆਜ਼ਮ ਨੇ ਛੱਡੀ ਕਪਤਾਨੀ
NEXT STORY