ਅਹਿਮਦਾਬਾਦ- ਫਿੱਟ ਹੋ ਕੇ ਵਾਪਸੀ ਕਰ ਰਹੇ ਨਵੀਂ ਟੀਮ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਉਨ੍ਹਾਂ ਦੀ ਗੇਂਦਬਾਜ਼ੀ 'ਸਰਪ੍ਰਾਈਜ਼' ਹੋਵੇਗੀ। ਪਿੱਠ ਦੀ ਸਰਜਰੀ ਦੇ ਬਾਅਦ ਗੇਂਦਬਾਜ਼ੀ ਦੇ ਕਾਰਜਭਾਰ ਦਾ ਪ੍ਰਬੰਧਨ ਕਰਨ 'ਚ ਅਸਫਲ ਰਿਹਾ ਭਾਰਤ ਦਾ ਇਹ ਸਟਾਰ ਆਲਰਾਊਂਡਰ ਆਪਣਾ ਪਿਛਲਾ ਮੁਕਾਬਲਾ 8 ਨਵੰਬਰ ਨੂੰ ਦੁਬਈ 'ਚ ਟੀ-20 ਵਿਸ਼ਵ ਕੱਪ ਦੇ ਦੌਰਾਨ ਨਾਮੀਬੀਆ ਦੇ ਖ਼ਿਲਾਫ਼ ਖੇਡਿਆ ਸੀ ਜਿਸ ਤੋਂ ਬਾਅਦ ਉਹ ਆਈ. ਪੀ. ਐੱਲ. 'ਚ ਵਾਪਸੀ ਕਰੇਗਾ।
ਇਹ ਵੀ ਪੜ੍ਹੋ : ਚੈਂਪੀਅਨ ਲੀਗ ਦੇ ਮੈਚ ਦੌਰਾਨ ਨੇਮਾਰ ਅਤੇ ਮੇਸੀ ਦੀ ਹੋਈ ਹੂਟਿੰਗ
ਇਹ ਪੁੱਛਣ 'ਤੇ ਕਿ ਕੀ ਉਹ ਦੁਬਾਰਾ ਗੇਂਦਬਾਜ਼ੀ ਕਰਨਗੇ, ਹਾਰਦਿਕ ਨੇ ਕਿਹਾ ਕਿ ਇਹ ਸਰਪ੍ਰਾਈਜ਼ ਹੋਵੇਗਾ। ਇੱਥੇ ਟੀਮ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ 'ਚ ਟੀਮ ਦੀ ਜਰਸੀ ਦੇ ਲਾਂਚ ਦੇ ਦੌਰਾਨ ਪੰਡਯਾ ਨੇ ਕਿਹਾ ਕਿ ਸਰ, ਇਹ ਸਰਪ੍ਰਾਈਜ਼ ਹੋਵੇਗਾ, ਇਸ ਲਈ ਇਸ ਨੂੰ ਸਰਪ੍ਰਾਈਜ਼ ਹੀ ਰਹਿਣ ਦਿਓ।
ਇਹ ਵੀ ਪੜ੍ਹੋ : ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਪੰਡਯਾ ਨੂੰ ਗੁਜਰਾਤ ਲਾਇਨਸ ਨੇ ਨਿਲਾਮੀ ਤੋਂ ਪਹਿਲਾਂ ਡਰਾਫ਼ਟ 'ਚ 15 ਕਰੋੜ ਰੁਪਏ 'ਚ ਖ਼ਰੀਦਿਆ ਤੇ ਉਨ੍ਹਾਂ ਨੂੰ ਆਪਣੀ ਟੀਮ ਦਾ ਕਪਤਾਨ ਬਣਾਇਆ। ਪੰਡਯਾ ਨੇ ਕਿਹਾ ਕਿ ਕਪਤਾਨੀ ਖਿਡਾਰੀਆਂ ਦੇ ਪ੍ਰਬੰਧਨ ਨਾਲ ਜੁੜੀ ਹੈ। ਸਫਲਤਾ ਉਨ੍ਹਾਂ ਦੀ ਹੋਵੇਗੀ, ਅਸਫਲਤਾ ਮੇਰੀ। ਸਾਡੀ ਭੂਮਿਕਾ ਇਹ ਯਕੀਨੀ ਕਰਨ ਦੀ ਹੋਵੇਗੀ ਕਿ ਖਿਡਾਰੀਆਂ ਨੂੰ ਜੋ ਵੀ ਭੂਮਿਕਾ ਮਿਲੇ ਉਸ 'ਚ ਉਹ ਸਹਿਜ ਰਹਿਣ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੈਂਪੀਅਨ ਲੀਗ ਦੇ ਮੈਚ ਦੌਰਾਨ ਨੇਮਾਰ ਅਤੇ ਮੇਸੀ ਦੀ ਹੋਈ ਹੂਟਿੰਗ
NEXT STORY