ਪੈਰਿਸ— ਵਿਸ਼ਵ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਫ੍ਰੈਂਚ ਓਪਨ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ 'ਚ ਰੋਮਾਨੀਆਈ ਸਟਾਰ ਹਾਲੇਪ ਨੇ ਅਮਰੀਕਾ ਦੀ ਵਿਸ਼ਵ ਨੰਬਰ-10 ਸਲੋਆਨੇ ਸਟੀਫੰਸ ਨੂੰ 3-6, 6-4, 6-1, ਨਾਲ ਹਰਾ ਦਿੱਤਾ ਸੀ। ਇਸ ਦੇ ਨਾਲ ਹੀ ਸਿਮੋਨਾ ਹਾਲੇਪ ਪਹਿਲੀ ਵਾਰ ਗ੍ਰੈਂਡ ਸਲੈਮ ਖਿਤਾਬ ਜਿੱਤਣ 'ਚ ਕਾਮਯਾਬ ਹੋਈ। ਤੀਜੀ ਵਾਰ ਫ੍ਰੈਂਚ ਓਪਨ ਦੇ ਫਾਈਨਲ 'ਚ ਉਤਰੀ ਹਾਲੇਪ ਨੇ 2 ਘੰਟੇ 3 ਮਿੰਟ 'ਚ ਸਟੀਫੰਸ ਨੂੰ ਸਖਤ ਚਣੌਤੀ ਦਿੱਤੀ। ਉਹ 40 ਸਾਲ 'ਚ ਗ੍ਰੈਂਡ ਸਲੈਮ 'ਤੇ ਕਬਜ਼ਾ ਕਰਨ ਵਾਲੀ ਪਹਿਲੀ ਰੋਮਾਨੀਆਈ ਮਹਿਲਾ ਖਿਡਾਰਨ ਵੀ ਬਣ ਗਈ।
26 ਸਾਲ ਦੀ ਹਾਲੇਪ ਨੂੰ ਇਸ ਤੋਂ ਪਹਿਲੇ 2014 ਤੇ 2017 'ਚ ਫ੍ਰੈਂਚ ਓਪਨ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ ਉਹ ਆਸਟਰੇਲੀਆਈ ਓਪਨ 'ਚ ਫਾਈਨਲ 'ਚ ਡੈਨਮਾਰਕ ਦੀ ਕੈਰੋਲੀਨ ਵੋਜਿਨਆਕੀ ਤੋਂ ਹਾਰ ਗਈ ਸੀ। ਹਾਲੇਪ ਨੇ ਸਪੇਨ ਦੀ ਵਿਸ਼ਵ ਨੰਬਰ-3 ਗਾਰਬਾਈਨ ਮੁਗੁਰੂਜਾ ਨੂੰ 6-1, 6-4 ਨਾਲ ਹਰਾ ਕੇ ਮੌਜੂਦਾ ਫ੍ਰੈਂਚ ਓਪਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। 2017 ਦੀ ਅਮਰੀਕੀ ਓਪਨ ਚੈਂਪੀਅਨ ਸਟੀਫੰਸ ਨੇ ਦੂਜੇ ਸੈਮੀਫਾਈਨਲ 'ਚ ਹਮਲਤਨ ਮੇਡਿਸਨ ਕੀਜ਼ ਨੂੰ 6-4, 6-4 ਨਾਲ ਹਰਾ ਦਿੱਤਾ ਸੀ।
ਇਹ ਬਿੱਲਾ ਦੱਸੇਗਾ ਕੌਣ ਬਣੇਗਾ ਵਿਸ਼ਵ ਕੱਪ ਜੇਤੂ
NEXT STORY