ਪੁਣੇ : ਕੋਵਿਡ-19 ਦੀ ਦੂਜੀ ਲਹਿਰ ਆਪਣੀ ਸਿਖ਼ਰ ’ਤੇ ਹੈ ਤਾਂ ਅਜਿਹੇ ਵਿਚ ਬਹੁਤ ਸਾਰੇ ਲੋਕ ਆਪੋ ਆਪਣੀ ਸਮਰੱਥਾ ਅਨੁਸਾਰ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਅਜਿਹੇ ਦੌਰ ਅੰਦਰ ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੁਣੇ ਵਿਚ ਇਕ ਮੋਬਾਈਲ ਕੋਵਿਡ-19 ਟੈਸਟਿੰਗ ਲੈਬੋਰਟਰੀ ਖੋਲ੍ਹੀ ਹੈ, ਜੋ ਕਿ ਅੱਜ ਤੋਂ ਚਾਲੂ ਹੋ ਗਈ। ਇਸ ਲੈਬ ਵਿਚ ਗ਼ਰੀਬਾਂ ਦੇ ਕੋਰੋਨਾ ਸੈਂਪਲਾਂ ਦੀ ਜਾਂਚ ਮੁਫ਼ਤ ਕੀਤੀ ਜਾਏਗੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ
ਭੱਜੀ ਨੇ ਟਵੀਟ ਕਰਦੇ ਹੋਏ ਲਿਖਿਆ, ‘ਇਸ ਮੁਸ਼ਕਲ ਸਮੇਂ ਵਿਚ ਇਕ ਛੋਟੀ ਜਿਹੀ ਮਦਦ ਹਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਵਾਹਿਗੁਰੂ ਸਭ ਨੂੰ ਸੁਰੱਖਿਅਤ ਰੱਖੇ...ਅਸੀਂ ਕੋਰੋਨਾ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿਚ ਜਿੱਤ ਦਰਜ ਕਰਾਂਗੇ।’
ਉਨ੍ਹਾਂ ਦੱਸਿਆ ਕਿ ਲੈਬ ਵਿਚ ਇਕ ਦਿਨ ਵਿਚ 1500 ਦੇ ਕਰੀਬ ਸੈਂਪਲ ਲਏ ਜਾਣਗੇ ਅਤੇ ਕੁੱਝ ਘੰਟਿਆਂ ਵਿਚ ਹੀ ਰਿਜ਼ਲਟ ਆ ਜਾਏਗਾ। ਲੈਬ ਵਿਚ ਗ਼ਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ ਲੋਕਾਂ ਦੇ ਟੈਸਟ ਫ੍ਰੀ ਕੀਤੇ ਜਾਣਗੇ ਅਤੇ ਹੋਰ ਲੋਕਾਂ ਲਈ ਫ਼ੀਸ 500 ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ
ਨੋਟ: ਕ੍ਰਿਕਟਰ ਹਰਭਜਨ ਸਿੰਘ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਚਿਨ ਸਿਵਾਚ ਨੇ WBC ’ਚ ਸੋਨ ਤਮਗਾ ਕੀਤਾ ਆਪਣੇ ਨਾਂ
NEXT STORY