ਮੁਲਾਪਡੁ (ਆਂਧਰਾ ਪ੍ਰਦੇਸ਼)- ਹਰਿਆਣਾ ਨੇ ਪਹਿਲੀ ਪਾਰੀ ਦੇ ਆਧਾਰ 'ਤੇ ਬੜ੍ਹਤ ਦੀ ਬਦੌਲਤ ਝਾਰਖੰਡ ਨੂੰ ਹਰਾ ਕੇ ਵਿਜੇ ਮਰਚੈਂਟ ਟਰਾਫੀ ਆਪਣੇ ਨਾਂ ਕੀਤੀ। ਰਾਸ਼ਟਰੀ ਅੰਡਰ-16 ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਹਰਿਆਣਾ ਨੇ ਅਹਾਨ ਪੋਦਾਰ ਦੀਆਂ 57 ਦੌੜਾਂ ਦੀ ਮਦਦ ਨਾਲ ਪਾਰੀ ਵਿਚ 247 ਦੌੜਾਂ ਬਣਾਈਆਂ।
ਝਾਰਖੰਡ ਦੇ ਅਭਿਸ਼ੇਕ ਨੇ 48 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਪਰ ਹਰਿਆਣਾ ਦੇ ਤੇਜ਼ ਗੇਂਦਬਾਜ਼ ਵਿਵੇਕ (59 ਦੌੜਾਂ ਦੇ ਕੇ 5 ਵਿਕਟਾਂ) ਅਤੇ ਅਨੁਜ (53 ਦੌੜਾਂ ਦੇ ਕੇ 5 ਵਿਕਟਾਂ) ਦੀ ਬਦੌਲਤ ਮੁੱਖ ਵਿਰੋਧੀ ਟੀਮ ਨੂੰ 66.1 ਓਵਰ ਵਿਚ 186 ਦੌੜਾਂ 'ਤੇ ਸਮੇਟ ਦਿੱਤਾ। ਇਹ 61 ਦੌੜਾਂ ਦੀ ਲੀਡ ਅਖੀਰ ਵਿਚ ਫੈਸਲਾਕੁੰਨ ਸਾਬਤ ਹੋਈ ਕਿਉਂਕਿ ਹਰਿਆਣਾ ਨੇ ਪਾਰੀ ਐਲਾਨ ਕਰਨ ਤੋਂ ਪਹਿਲਾਂ 163.1 ਓਵਰਾਂ ਵਿਚ 9 ਵਿਕਟਾਂ 'ਤੇ 502 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।
ਉੱਤਰ ਪ੍ਰਦੇਸ਼ ਅੰਡਰ-21 ਲੜਕੇ ਕਬੱਡੀ ਦੇ ਸੈਮੀਫਾਈਨਲ 'ਚ
NEXT STORY