ਬਾਸਟਨ (ਅਮਰੀਕਾ), (ਯੂ. ਐੱਨ. ਆਈ.)– ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਇਸ ਸੈਸ਼ਨ ਦੀ ਦੂਜੀ ਵਿਸ਼ਵ ਐਥਲੈਟਿਕਸ ਇਨਡੋਰ ਟੂਰ ਮੀਟਿੰਗ ਵਿਚ 2.26 ਮੀਟਰ ਦੀ ਛਲਾਂਗ ਨਾਲ ਨਿਊ ਬੈਲੇਂਸ ਇਨਡੋਰ ਗ੍ਰਾਂ. ਪ੍ਰੀ. ਖਿਤਾਬ ਜਿੱਤ ਲਿਆ ਹੈ। ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਤੇਜਸਵਿਨ ਨੇ ਦੇਰ ਰਾਤ ਆਪਣੀ ਪਹਿਲੀ ਕੋਸ਼ਿਸ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2.14 ਮੀਟਰ, 2.19 ਮੀਟਰ, 2.23 ਮੀਟਰ ਤੇ 2.26 ਮੀਟਰ ਦੀ ਦੂਰੀ ਤੈਅ ਕੀਤੀ।
ਤੇਜਸਵਿਨ ਨੇ ਬਹਾਮਾਸ ਦੇ ਡੋਨਾਲਡ ਥਾਮਸ (2.23 ਮੀਟਰ) ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਜਦਕਿ ਅਮਰੀਕਾ ਦੇ ਡੇਰਿਲ ਸੁਲਵਿਨ (2.19 ਮੀਟਰ) ਨੇ ਤੀਜਾ ਸਥਾਨ ਹਾਸਲ ਕੀਤਾ। ਤੇਜਸਵਿਨ ਕਨਸਾਸ ਸਿਟੀ ਯੂਨੀਵਰਸਿਟੀ ਤੋਂ ਡੈਬਿਊ ਕਰਨ ਤੋਂ ਬਾਅਦ ਆਪਣੇ ਪਹਿਲੇ ਆਯੋਜਨ ਵਿਚ ਹਿੱਸਾ ਲੈ ਰਿਹਾ ਹੈ।
Women's T20 WC : ਹਰਮਨਪ੍ਰੀਤ ਦਾ ਬਿਆਨ- ਸਾਡਾ ਫੋਕਸ WPL ਨਿਲਾਮੀ ਦੀ ਬਜਾਏ ਪਾਕਿਸਤਾਨ 'ਤੇ
NEXT STORY