ਨਵੀਂ ਦਿੱਲੀ, (ਬਿਊਰੋ)— ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਜਿੱਤ ਦੇ ਨਾਲ ਜ਼ੋਰਦਾਰ ਸ਼ੁਰੂਆਤ ਕੀਤੀ ਹੈ । ਬਲੈਕ ਪਾਰਕ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਉਸਨੇ ਜਾਪਾਨ ਨੂੰ ਇਕਪਾਸੜ ਮੈਚ 'ਚ 6-0 ਨਾਵ ਹਰਾ ਦਿੱਤਾ । ਭਾਰਤੀ ਟੀਮ ਲਈ ਆਪਣਾ ਪਹਿਲਾ ਮੈਚ ਖੇਡਣ ਵਾਲੇ ਮਿਡਫੀਲਡਰ ਵਿਵੇਕ ਪ੍ਰਸਾਦ ਅਤੇ ਫਾਰਵਰਡ ਦਿਲਪ੍ਰੀਤ ਨੇ 2-2 ਗੋਲ ਕੀਤੇ, ਜਦੋਂਕਿ ਸਟਾਰ ਡਿਫੈਂਡਰ ਰੁਪਿੰਦਰ ਪਾਲ ਸਿੰਘ ਅਤੇ ਹਰਮਨਪ੍ਰੀਤ ਦੇ ਖਾਤੇ ਵਿੱਚ 1-1 ਗੋਲ ਆਇਆ । ਜਾਪਾਨੀ ਟੀਮ ਪੂਰੇ ਮੈਚ ਦੇ ਦੌਰਾਨ ਦਬਾਅ ਵਿੱਚ ਦਿਖੀ ਅਤੇ ਇੱਕ ਵੀ ਗੋਲ ਨਹੀਂ ਕਰ ਸਕੀ ।
ਪਹਿਲੇ ਕੁਆਰਟਰ ਵਿੱਚ ਲੱਗੇ 2 ਗੋਲ
ਪਹਿਲੇ ਕੁਆਰਟਰ ਵਿੱਚ ਭਾਰਤੀ ਟੀਮ ਵਲੋਂ ਦੋ ਗੋਲ ਕੀਤੇ ਗਏ । ਪਹਿਲਾ ਗੋਲ ਸਟਾਰ ਡਿਫੈਂਡਰ ਰੁਪਿੰਦਰ ਪਾਲ ਸਿੰਘ ਨੇ 7ਵੇਂ ਮਿੰਟ ਵਿੱਚ ਕੀਤਾ । ਇਸਦੇ ਨਾਲ ਹੀ ਭਾਰਤੀ ਟੀਮ ਨੇ ਜਾਪਾਨ ਉੱਤੇ 1-0 ਦੀ ਬੜ੍ਹਤ ਲੈ ਲਈ । ਵਿਰੋਧੀ ਟੀਮ ਵਾਪਸੀ ਕਰਦੀ ਇਸ ਤੋਂ ਪਹਿਲਾਂ ਹੀ ਡੈਬਿਊ ਮੈਚ ਖੇਡ ਰਹੇ ਵਿਵੇਕ ਪ੍ਰਸਾਦ ਨੇ ਦੂਜਾ ਗੋਲ ਕਰ ਦਿੱਤਾ ਕੀਤਾ । ਇਹ ਮੈਚ ਦੇ 12ਵੇਂ ਮਿੰਟ ਵਿੱਚ ਲਗਾਇਆ ਗਿਆ ।
ਵਿਵੇਕ ਦੇ ਬਾਅਦ ਦਿਲਪ੍ਰੀਤ ਨੇ ਵਰ੍ਹਾਏ ਗੋਲ
ਦੂਜੇ ਕੁਆਰਟਰ ਵਿੱਚ ਜਾਪਾਨੀ ਟੀਮ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਡਿਫੈਂਸ ਲਾਈਨ ਨੂੰ ਭੇਦ ਨਹੀਂ ਸਕੀ । ਹਾਫ ਟਾਈਮ ਤੋਂ ਲਗਭਗ 2 ਮਿੰਟ ਪਹਿਲਾਂ ਵਿਵੇਕ ਪ੍ਰਸਾਦ ਨੇ ਇੱਕ ਹੋਰ ਗੋਲ ਲਗਾਕੇ ਭਾਰਤ ਦੀ ਬੜ੍ਹਤ 3-0 ਕਰ ਦਿੱਤੀ । ਤੀਸਰੇ ਕੁਆਰਟਰ ਵਿੱਚ ਦਿਲਪ੍ਰੀਤ ਸਿੰਘ ਨੇ ਗੋਲ ਦਾਗ ਕੇ ਬੜ੍ਹਤ 4-0 ਕਰ ਦਿੱਤੀ । ਇਹ ਗੋਲ ਮੈਚ ਦੇ 35ਵੇਂ ਮਿੰਟ ਵਿੱਚ ਲਗਾਇਆ ਗਿਆ । ਦਿਲਪ੍ਰੀਤ ਦੇ ਕਰੀਅਰ ਦਾ ਇਹ ਪਹਿਲਾ ਗੋਲ ਰਿਹਾ । ਟੀਮ ਵਲੋਂ 5ਵਾਂ ਗੋਲ 41ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਕੀਤਾ, ਜਦੋਂਕਿ ਛੇਵਾਂ ਗੋਲ ਦਿਲਪ੍ਰੀਤ ਨੇ ਮੈਚ ਦੇ 45ਵੇਂ ਮਿੰਟ ਵਿੱਚ ਕੀਤਾ ।
ਅੰਡਰ 19 ਵਰਲਡ ਕੱਪ 'ਚ ਨਿਊਜ਼ੀਲੈਂਡ ਨੇ ਕੀਨੀਆ ਨੂੰ 243 ਦੌੜਾਂ ਨਾਲ ਹਰਾਇਆ
NEXT STORY